19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪਵਿੱਤਰ ਵੇਈਾ ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਕੀਰਤਨ, ਢਾਡੀ ਤੇ ਕਵੀ ਦਰਬਾਰ

ਅਜੀਤ ਡੈਸਕ 16-07-2025
ਸੁਲਤਾਨਪੁਰ ਲੋਧੀ, 15 ਜੁਲਾਈ (ਨਰੇਸ਼ ਹੈਪੀ)-ਪਵਿੱਤਰ ਵੇਈਾ ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਕੀਰਤਨ, ਢਾਡੀ ਤੇ ਕਵੀ ਦਰਬਾਰ ਕਰਵਾਇਆ ਗਿਆ | ਇਸ ਮੌਕੇ ਜਿੱਥੇ ਢਾਡੀ ਜਥੇ ਭਾਈ ਮੇਜਰ ਸਿੰਘ ਖ਼ਾਲਸਾ ਦੇ ਜਥੇ ਵੱਲੋਂ ਵੀਰ ਰਸ ਦੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਹੀ ਆਏ ਕੀਰਤਨੀ ਜਥਿਆਂ ਵੱਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ | ਇਸ ਦੌਰਾਨ ਆਏ ਕਵੀਆਂ ਵੱਲੋਂ ਆਪਣੀਆਂ ਰਚਨਾਵਾਂ ਰਾਹੀ ਪਵਿੱਤਰ ਵੇਈਾ ਦੀ ਕਾਰਸੇਵਾ ਦੇ 25 ਵਰਿ੍ਹਆਂ ਨੂੰ ਬਿਆਨ ਕੀਤਾ ਗਿਆ | ਗੁਰਦੇਵ ਸਿੰਘ ਫ਼ੌਜੀ ਨੇ ਆਪਣੀ ਰਚਨਾ ਰਾਹੀ ਸੰਗਤਾਂ ਨੂੰ ਪਵਿੱਤਰ ਵੇਈਾ ਦੀ ਕਾਰਸੇਵਾ ਦੀ 25ਵੀਂ ਵਰੇ੍ਹਗੰਢ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ 'ਸੰਗਤਾਂ ਨੇ ਸੇਵਾ ਸ਼ੁਰੂ ਕੀਤੀ ਸੰਤ ਸੀਚੇਵਾਲ ਦੀ ਅਗਵਾਈ' ਰਾਹੀ ਵੇਈਾ ਦੀ ਕਾਰਸੇਵਾ ਤੇ ਚਾਨਣਾ ਪਾਇਆ | ਇਸੇ ਤਰ੍ਹਾਂ ਵੱਖ-ਵੱਖ ਕਵੀਆਂ ਵਲੋਂ ਆਪਣੀਆਂ ਰਚਨਾਵਾਂ ਰਾਹੀ ਸੰਗਤਾਂ ਨੂੰ ਵਾਤਾਵਰਣ ਬਚਾਉਣ ਤੇ ਸੰਤ ਸੀਚੇਵਾਲ ਵੱਲੋਂ ਆਰੰਭੀ ਮੁਹਿੰਮ ਦਾ ਹਿੱਸਾ ਬਣਨ ਦਾ ਸੁਨੇਹਾ ਦਿੱਤਾ ਗਿਆ | ਇਸ ਸਮਾਗਮ ਵਿਚ ਸੰਤ ਗੁਰਮੀਤ ਸਿੰਘ ਖੋਸੇ ਵਿਸ਼ੇਸ਼ ਤੌਰ 'ਤੇ ਪਹੁੰਚੇ | ਭਾਈ ਤਜਿੰਦਰ ਸਿੰਘ ਤੇ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਵੱਲੋਂ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਸੰਤ ਸੀਚੇਵਾਲ ਵੱਲੋਂ ਆਏ ਕੀਰਤਨੀ ਜਥੇ, ਢਾਡੀ ਜਥੇ ਅਤੇ ਕਵੀਆਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਵਿੱਤਰ ਵੇਈਾ ਦੀ ਕਾਰਸੇਵਾ ਵਿਚ ਹਿੱਸਾ ਪਾਉਣ ਵਾਲੀਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਵਰ੍ਹੇਗੰਢ ਦੇ ਸਮਾਗਮਾਂ ਵਿਚ ਸੰਗਤਾਂ ਨੂੰ ਪਹੁੰਚਣ ਲਈ ਸੱਦਾ ਦਿੱਤਾ | ਡਾ ਦਵਿੰਦਰ ਕੌਰ ਖੁਸ਼ਦਿਲ, ਜੁਗਰਾਜ ਸਿੰਘ ਸਰਹਾਲੀ, ਨਿਰਮਲ ਸਿੰਘ ਲਾਂਬੜਾ ਪ੍ਰੋ. ਕੁਲਵੰਤ ਸਿੰਘ ਔਜਲਾ, ਸੰਤ ਸਿੰਘ ਸੰਧੂ, ਗੁਰਭਜਨ ਸਿੰਘ ਲਾਸਾਨੀ, ਦਰਸ਼ਨ ਸਿੰਘ ਖ਼ਾਨਪੁਰੀ, ਗੁਰਦੇਵ ਸਿੰਘ ਖ਼ਾਨਪੁਰੀ, ਸਰਦੂਲ ਬਰਾੜ, ਜਾਪ ਕੌਰ, ਰਾਮ ਸਿੰਘ ਇਨਸਾਫ਼, ਮੁਖ਼ਤਿਆਰ ਸਿੰਘ ਚੰਦੀ, ਗੁਰਦੇਵ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ ਮਾਲ੍ਹਾ, ਰਵਿੰਦਰ ਸਿੰਘ ਰੌਕੀ, ਡਾ. ਰਾਮ ਮੂਰਤੀ, ਕੁਲਵਿੰਦਰ ਕੰਵਲ, ਗੁਰੁਵਿੰਦਰ ਕੌਰ, ਹਰਦੇਵ ਸਿੰਘ ਨਾਗੋਕੇ ਅਤੇ ਬਲਵੀਰ ਸ਼ੇਰਪੁਰੀ ਸਮੇਤ ਹੋਰ ਕਵੀਆਂ ਨੇ ਹਾਜ਼ਰੀ ਭਰੀ |
ਪਿਛਲੀ ਖ਼ਬਰ ਸਨਅਤਕਾਰ ਦੇ ਘਰ ਕਾਲਾ ਕੱਛਾ ਗਰੋਹ ਦੇ 6 ਮੈਂਬਰ ਦਾਖ਼ਲ-ਘਰ ਦੀ ਗਰਿੱਲ ਤੇ ਅਲਮਾਰੀ ਤੋੜੀ ਅਗਲੀ ਖ਼ਬਰ ਨਰਿੰਦਰ ਕੌਰ ਕੈਨੇਡਾ 'ਚ ਵਕੀਲ ਬਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।