19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸਨਅਤਕਾਰ ਨੇ ਆਪਣੀ ਸੁਰੱਖਿਆ ਲਈ ਪ੍ਰਾਈਵੇਟ ਸੁਰੱਖਿਆ ਦਾ ਲਿਆ ਸਹਾਰਾ

ਸੁਰੱਖਿਆ ਵਾਹਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਏ.ਡੀ.ਸੀ. ਅਕਸ਼ਿਤਾ ਗੁਪਤਾ | ਤਸਵੀਰ: ਚਾਨਾ <br/> 16-07-2025
ਫਗਵਾੜਾ, 15 ਜੁਲਾਈ (ਹਰਜੋਤ ਸਿੰਘ ਚਾਨਾ)-ਹਰ ਰੋਜ਼ ਵੱਧ ਰਹੀਆਂ ਲੁੱਟ ਖੋਹ ਦੀਆਂ ਘਟਨਾਵਾਂ 'ਤੇ ਨਜ਼ਰ ਰੱਖਣ ਤੇ ਆਪਣੀ ਸੁਰੱਖਿਆ ਬਣਾਈ ਰੱਖਣ ਲਈ ਇੰਡਸਟਰੀ ਏਰੀਆ ਦੇ ਸਨਅਤਕਾਰਾਂ ਨੇ ਨਿੱਜੀ ਸੁਰੱਖਿਆ ਕੰਪਨੀ ਦਾ ਸਹਾਰਾ ਲਿਆ ਹੈ ਤਾਂ ਜੋ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਹੋ ਸਕੇ | ਇਸ ਸੁਰੱਖਿਆ ਗੱਡੀ ਨੂੰ ਏ.ਡੀ.ਸੀ ਡਾ. ਅਕਸ਼ਿਤਾ ਗੁਪਤਾ ਨੇ ਝੰਡੀ ਦੇ ਕੇ ਰਵਾਨਾ ਕੀਤਾ | ਲਘੂ ਉਦਯੋਗ ਭਾਰਤੀ ਦੇ ਪ੍ਰਧਾਨ ਇੰਦਰਪਾਲ ਖੁਰਾਨਾ ਤੇ ਮੁਖਿੰਦਰ ਸਿੰਘ ਨੇ ਦੱਸਿਆ ਕਿ ਜਿਹੜੇ ਸਨਅਤਕਾਰ ਇਸ ਸੁਰੱਖਿਆ 'ਚ ਸ਼ਾਮਲ ਹੋਣਾ ਚਾਹੁੰਦੇ ਹਨ ਉਹ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਕੇ ਇਸ 'ਚ ਸ਼ਾਮਲ ਹੋਣਗੇ | ਉਨ੍ਹਾਂ ਦੱਸਿਆ ਕਿ ਕੈਪ ਕੰਪਨੀ ਇਹ ਸੁਰੱਖਿਆ ਕਰੇਗੀ ਤੇ ਜਿਸ ਫ਼ੈਕਟਰੀ ਨੂੰ ਇਸ 'ਚ ਸ਼ਾਮਲ ਕੀਤਾ ਜਾਵੇਗਾ ਉਸ ਦੇ ਬਾਹਰ ਕੈਪ ਦੀ ਪਲੇਟ ਲੱਗੇਗੀ ਇਸ ਟੀਮ 'ਚ ਚਾਰ ਮੈਂਬਰ ਸ਼ਾਮਿਲ ਹੋਣਗੇ ਜੋ ਸਬੰਧਿਤ ਫ਼ੈਕਟਰੀ ਦੇ ਗੇਟਾਂ 'ਤੇ ਜਾ ਕੇ ਚੈਕਿੰਗ ਕਰਨਗੇ | ਉਨ੍ਹਾਂ ਦੱਸਿਆ ਕਿ ਉਦਯੋਗਿਕ ਖੇਤਰਾਂ 'ਚ ਰਾਤ ਨੂੰ ਚੋਰੀ ਆਦਿ ਦੀਆਂ ਘਟਨਾਵਾਂ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ | ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਨਾਲ ਫਗਵਾੜਾ ਖੇਤਰ 'ਚ ਰਾਤ ਦੇ ਅਪਰਾਧ ਦੀ ਦਰ ਵੀ ਘਟੇਗੀ | ਇਸ ਮੌਕੇ ਪ੍ਰਭਾਤ ਉੱਪਲ, ਪੁਨੀਤ ਗੁਪਤਾ, ਮਨੋਹਰ ਗੁਪਤਾ, ਵਿਕਾਸ ਉੱਪਲ, ਐਸ.ਪੀ. ਸੇਠੀ, ਅਸ਼ੋਕ ਸੇਠੀ, ਸਤਪਾਲ ਸੇਠੀ, ਅਲੋਕ ਸੇਠੀ, ਕਰਨ ਸੇਠੀ, ਚੰਦਰ ਗੁਪਤਾ, ਅਰਵਿੰਦ ਬੱਗਾ ਸਮੇਤ ਕਈ ਹਾਜ਼ਰ ਸਨ |
ਪਿਛਲੀ ਖ਼ਬਰ ਕਪੂਰਥਲਾ-ਜਲੰਧਰ ਰੋਡ 'ਤੇ ਟਰੱਕ ਨੇ ਜੱਜ ਦੀ ਕਾਰ ਨੂੰ ਮਾਰੀ ਟੱਕਰ ਅਗਲੀ ਖ਼ਬਰ ਸਨਅਤਕਾਰ ਦੇ ਘਰ ਕਾਲਾ ਕੱਛਾ ਗਰੋਹ ਦੇ 6 ਮੈਂਬਰ ਦਾਖ਼ਲ-ਘਰ ਦੀ ਗਰਿੱਲ ਤੇ ਅਲਮਾਰੀ ਤੋੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।