ਫਗਵਾੜਾ, 15 ਜੁਲਾਈ (ਹਰਜੋਤ ਸਿੰਘ ਚਾਨਾ)-ਵਿਆਹੁਤਾ ਨੂੰ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਤੇ ਲੜਾਈ ਝਗੜਾ ਕਰਨ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ ਸਹੁਰੇ ਪਰਿਵਾਰ ਦੇ ਚਾਰ ਮੈਂਬਰਾਂ ਖ਼ਿਲਾਫ਼ ਧਾਰਾ 498-ਏ, 406, 506 ਬੀ.ਐਨ.ਐਸ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਮੇਜਰ ਜਤਿੰਦਰ ਕੁਮਾਰ ਰਿਟਾਇਰਡ ਆਰਮੀ ਪਿੰਡ ਲੱਖਣਪਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਲੜਕੀ ਸੋਨਮ ਸ਼ਰਮਾ ਨੂੰ ਸਹੁਰੇ ਪਰਿਵਾਰ ਵਲੋਂ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕੀਤਾ ਤੇ ਲੜਾਈ ਝਗੜਾ ਕੀਤਾ | ਜਿਸ ਸਬੰਧ 'ਚ ਪੁਲਿਸ ਨੇ ਬਿੰਦੂਸਾਰ ਪੁੱਤਰ ਮਨੂ ਸ਼ਰਮਾ, ਮਨੂ ਸ਼ਰਮਾ ਪੁੱਤਰ ਵਿਪਨ ਕੁਮਾਰ, ਮਲਿਕਾ ਪਤਨੀ ਮਨੂ ਸ਼ਰਮਾ, ਸਵਿੰਦੂ ਪੁੱਤਰ ਮਨੂ ਸ਼ਰਮਾ ਵਾਸੀਆਨ ਮੁਹੱਲਾ ਪ੍ਰਭਾਕਰ ਹਦੀਆਬਾਦ ਖ਼ਿਲਾਫ਼ ਕੇਸ ਦਰਜ ਕੀਤਾ ਹੈ |