12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਅਤੇ ਮੈਡੀਕਲ ਜਾਂਚ ਕੈਂਪ ਲਗਾਇਆ <br/>

ਅਜੀਤ ਡੈਸਕ 27-12-2025
ਬੁਢਲਾਡਾ, 26 ਦਸੰਬਰ (ਸਵਰਨ ਸਿੰਘ ਰਾਹੀ)-ਸਥਾਨਕ ਗੁਰੂ ਨਾਨਕ ਕਾਲਜ ਚੌਂਕ ਵਿਖੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜਾਰੀ ਲੰਗਰ ਸਮਾਗਮ ਦੌਰਾਨ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਲਗਾਏ ਗਏ ਕੈਂਪ 'ਚ 35 ਯੂਨਿਟ ਖ਼ੂਨਦਾਨ ਹੋਇਆ ਅਤੇ ਮੈਡੀਕਲ ਜਾਂਚ ਕੈਪ 'ਚ ਸੈਂਕੜੇ ਮਰੀਜ਼ਾਂ ਨੂੰ ਜਾਂਚ ਉਪਰੰਤ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਸੰਸਥਾ ਦੇ ਮੁਖੀ ਮਾਸਟਰ ਕੁਲਵੰਤ ਸਿੰਘ ਅਤੇ ਸੀਨੀਅਰ ਆਗੂ ਸੁਖਦਰਸ਼ਨ ਸਿੰਘ ਕੁਲਾਣਾ ਨੇ ਦੱਸਿਆ ਕਿ ਬਜ਼ੁਰਗਾਂ ਦੀ ਸਹੂਲਤ ਲਈ ਸਹਾਇਕ ਉਪਕਰਨ ਦੇਣ 60 ਸਾਲ ਤੋਂ ਵੱਧ ਉਮਰ ਦੇ 130 ਲੋੜਵੰਦਾਂ ਦੇ ਫਾਰਮ ਵੀ ਭਰੇ ਗਏ, ਜਿਨ੍ਹਾਂ ਨੂੰ 'ਅਲੈਮਕੋ' ਵਲੋਂ ਬਿੱਗ ਹੋਪ ਸੰਸਥਾ ਬਰੇਟਾ ਦੇ ਸਹਿਯੋਗ ਨਾਲ ਕਰੀਬ ਇਕ ਹਫ਼ਤੇ ਤੱਕ ਵ੍ਹੀਲਚੇਅਰ, ਕੰਨਾਂ ਵਾਲੀ ਮਸ਼ੀਨ, ਕਮੋਡ ਕੁਰਸੀ, ਗਰਦਨ ਕਾਲਰ, ਕਮਰ ਬੈਲਟ, ਗੋਡਿਆਂ ਦੇ ਕੈਪ, ਵਾਕਰ, ਚਾਰ ਤਰ੍ਹਾਂ ਦੀਆਂ ਛੜੀਆਂ ਆਦਿ ਉਪਕਰਨ ਮੁਫ਼ਤ ਦਿੱਤੇ ਜਾਣਗੇ | ਇਸ ਮੌਕੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਹਾਕਮਵਾਲਾ, ਬਲਵੀਰ ਸਿੰਘ ਕੈਂਥ, ਜਸਵੀਰ ਸਿੰਘ ਜੱਸੀ ਵਿਰਦੀ, ਡਾ. ਜੋਗਿੰਦਰ ਸਿੰਘ ਦਾਤੇਵਾਸ, ਕੌਂਸਲਰ ਕੰਚਨ ਮਦਾਨ, ਰਜਿੰਦਰ ਵਰਮਾ, ਆਸਰਾ ਫਾਊਾਡੇਸ਼ਨ ਬਰੇਟਾ ਦੇ ਪ੍ਰਧਾਨ ਗਿਆਨ ਚੰਦ, ਅਮਨਪ੍ਰੀਤ ਸਿੰਘ ਅਨੇਜਾ, ਰਾਜੂ ਵਿਰਦੀ, ਬੰਸੀ ਲਾਲ, ਪੂਰਨ ਸਿੰਘ ਸਰਾਂ, ਸੋਹਣ ਸਿੰਘ ਕਣਕਵਾਲ,

ਪਿਛਲੀ ਖ਼ਬਰ ਆਗੂਆਂ ਤੇ ਵਰਕਰਾਂ ਨੇ ਮਨਾਈ ਸੀ.ਪੀ.ਆਈ. ਦੀ 100ਵੀਂ ਵਰ੍ਹੇਗੰਢ <br/> ਅਗਲੀ ਖ਼ਬਰ ਐੱਨ.ਓ.ਸੀ. ਨਾ ਦੇਣ ਦੇ ਰੋਸ 'ਚ ਲਗਾਇਆ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।