25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਮਾਮਲਾ ਪਿੰਡ ਦੀ ਨੀਵੀਂ ਗਲੀ ਬਣਾਉਣ 'ਚ ਅੜਿੱਕਾ ਹੋਣ ਦਾ ਜਵਾਹਰਕੇ ਵਾਸੀਆਂ ਨੇ ਵਿਧਾਇਕ ਬਣਾਂਵਾਲੀ ਦੀ ਮਾਨਸਾ ਰਿਹਾਇਸ਼ ਅੱਗੇ ਲਗਾਇਆ ਧਰਨਾ <br/>

ਅਜੀਤ ਡੈਸਕ 21-11-2025

ਮਾਨਸਾ, 20 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਨੇੜਲੇ ਪਿੰਡ ਜਵਾਹਰਕੇ ਦੇ ਵਾਸੀਆਂ ਵਲੋਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ 'ਚ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਮਾਨਸਾ ਰਿਹਾਇਸ਼ ਅੱਗੇ ਧਰਨਾ ਲਗਾਇਆ ਗਿਆ | ਉਨ੍ਹਾਂ ਇਹ ਰੋਸ ਪ੍ਰਦਰਸ਼ਨ ਪਿੰਡ ਦੀ ਸਭ ਤੋਂ ਨੀਵੀਂ ਗਲੀ ਉੱਚੀ ਚੁੱਕ ਕੇ ਨਵੇਂ ਸਿਰਿਓਾ ਬਣਾਉਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ | ਜਥੇਬੰਦੀ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ, ਭੋਲਾ ਸਿੰਘ ਮਾਖਾ ਤੇ ਕੁਲਦੀਪ ਸਿੰਘ ਚਚੋਹਰ ਨੇ ਦੱਸਿਆ ਕਿ ਇਹ ਗਲੀ 30 ਸਾਲ ਪੁਰਾਣੀ ਬਣੀ ਹੋਣ ਕਾਰਨ ਦੂਜੀਆਂ ਗਲੀਆਂ ਤੋਂ 2 ਫੁੱਟ ਨੀਵੀਂ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਬਾਰਿਸ਼ ਸਮੇਂ ਗਲੀ 'ਚ ਢਾਈ-ਤਿੰਨ ਫੁੱਟ ਪਾਣੀ ਖੜ੍ਹਨ ਕਾਰਨ ਲੋਕਾਂ ਨੂੰ ਘਰਾਂ 'ਚੋਂ ਨਿਕਲਣਾ ਦੁੱਭਰ ਹੋ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਲੰਬੀ ਜੱਦੋ-ਜਹਿਦ ਤੋਂ ਬਾਅਦ ਗਲੀ ਬਣਾਉਣ ਲਈ 25 ਲੱਖ 64 ਹਜ਼ਾਰ ਰੁਪਏ ਮਨਜ਼ੂਰ ਤਾਂ ਹੋ ਗਏ ਸਨ ਪ੍ਰੰਤੂ ਬਲਾਕ ਮਾਨਸਾ 'ਚੋਂ ਜਵਾਹਰਕੇ ਪਿੰਡ ਨੂੰ ਝੁਨੀਰ ਬਲਾਕ 'ਚ ਪਾਉਣ ਕਰ ਕੇ ਬੀ.ਡੀ.ਪੀ.ਓ. ਦਫ਼ਤਰ ਵਾਲੇ ਆਖਦੇ ਹਨ ਕਿ ਝੁਨੀਰ ਦਫ਼ਤਰ ਵਾਲੇ ਹੀ ਕੋਈ ਕਾਰਵਾਈ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਪਿੰਡ ਵਾਸੀ ਦਫ਼ਤਰਾਂ ਦੇ ਗੇੜੇ ਮਾਰ-ਮਾਰ ਅੱਕ ਚੁੱਕੇ ਹਨ ਪ੍ਰੰਤੂ ਮਸਲਾ ਹੱਲ ਨਾ ਹੋਣ ਕਾਰਨ ਮਜਬੂਰਨ ਵਿਧਾਇਕ ਦੀ ਕੋਠੀ ਅੱਗੇ ਧਰਨਾ ਦਿੱਤਾ ਗਿਆ | ਵਿਧਾਇਕ ਬਣਾਂਵਾਲੀ ਵਲੋਂ 1 ਹਫ਼ਤੇ 'ਚ ਗਲੀ ਬਣਾਉਣ ਦਾ ਕੰਮ ਸ਼ੁਰੂ ਕਰਨ ਦੇ ਦਿੱਤੇ ਭਰੋਸੇ ਉਪਰੰਤ ਕਿਸਾਨਾਂ ਵਲੋਂ ਧਰਨਾ ਚੁੱਕਿਆ ਗਿਆ | ਇਸ ਮੌਕੇ ਜਗਰਾਜ ਸਿੰਘ ਮਾਨਸਾ, ਮਹਿੰਦਰ ਸਿੰਘ ਖੜਕ ਸਿੰਘ ਵਾਲਾ, ਸੁਖਦੇਵ ਸਿੰਘ ਬੁਰਜ ਹਰੀ, ਸੁਰਜੀਤ ਸਿੰਘ ਕੋਟ ਲੱਲੂ, ਭੋਲਾ ਸਿੰਘ ਜਵਾਹਰਕੇ, ਅਜੈਬ ਸਿੰਘ ਜਵਾਹਰਕੇ, ਮੇਜਰ ਸਿੰਘ ਦਰਾਕਾ, ਅਵਤਾਰ ਸਿੰਘ ਤਾਰਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਵ. ਚੌਧਰੀ ਤਰਲੋਚਨ ਸਿੰਘ ਸੂੰਢ ਦੇ ਸ਼ਰਧਾਂਜਲੀ ਸਮਾਗਮ 'ਚ ਪੁੱਜੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ -ਮੀਨਾ ਸੂੰਢ ਅਗਲੀ ਖ਼ਬਰ ਮਾਨਸਾ ਸ਼ਹਿਰ 'ਚ ਟਰੈਫ਼ਿਕ ਨੇ ਧਾਰਿਆ ਵਿਕਰਾਲ ਰੂਪ, ਬਾਜ਼ਾਰ 'ਚ ਕੁਝ ਸਮੇਂ ਬਾਅਦ ਲੱਗ ਜਾਂਦਾ ਜਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।