ਬੰਗਾ, 20 ਨਵੰਬਰ (ਧਰਮਵੀਰ ਪਾਲ)-ਕਾਂਗਰਸ ਬਲਾਕ ਬੰਗਾ ਅਤੇ ਬਲਾਕ ਕਾਂਗਰਸ ਔੜ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਮੀਨਾ ਚੌਧਰੀ ਸੂੰਢ ਦੀ ਪ੍ਰਧਾਨਗੀ ਹੇਠ ਬੰਗਾ ਵਿਖੇ ਹੋਈ | ਇਸ ਮੀਟਿੰਗ 'ਚ ਹਲਕਾ ਬੰਗਾ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਸਪੁੱਤਰ ਸਵਰਗਵਾਸੀ ਕੈਬਨਟ ਮੰਤਰੀ ਚੌਧਰੀ ਜਗਤ ਰਾਮ ਸੂੰਢ ਦੇ ਸ਼ਰਧਾਂਜਲੀ ਸਮਾਗਮ 'ਚ ਪੁੱਜੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਚੌਧਰੀ ਮੀਨਾ ਸੂੰਢ ਨੇ ਕਿਹਾ ਕਿ ਚੌਧਰੀ ਸਾਹਿਬ ਦੇ ਅਚਾਨਕ ਚਲੇ ਜਾਣ ਨਾਲ ਜੋ ਇਲਾਕੇ ਨੂੰ ਅਤੇ ਪਰਿਵਾਰ ਨੂੰ ਘਾਟਾ ਪਿਆ ਉਹ ਪੂਰਾ ਨਹੀਂ ਹੋ ਸਕਦਾ | ਉਨ੍ਹਾਂ ਕਾਂਗਰਸ ਦੇ ਉੱਚ ਆਗੂਆਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਲਕੇ ਦੀ ਲੋਕਾਂ ਵੱਲੋਂ ਦਿਖਾਏ ਪਿਆਰ ਨੂੰ ਹਮੇਸ਼ਾ ਯਾਦ ਰੱਖਣਗੇ | ਇਸ ਮੌਕੇ 'ਤੇ ਰਜਿੰਦਰ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ, ਕੁਲਵਰਨ ਸਿੰਘ ਗਿੱਲ ਬਲਾਕ ਪ੍ਰਧਾਨ ਬੰਗਾ, ਰਾਮ ਦਾਸ ਸਿੰਘ ਬਲਾਕ ਪ੍ਰਧਾਨ ਔੜ, ਹਰਵੰਤ ਸਿੰਘ ਸਾਬਕਾ ਚੇਅਰਮੈਨ, ਡਾਕਟਰ ਨਿਰੰਜਨ ਪਾਲ, ਅਮਰਜੀਤ ਕਲਸੀ ਪ੍ਰਧਾਨ ਸੇਵਾ ਦਲ, ਬਲਵਿੰਦਰ ਸਕੋਹਪੁਰ, ਅਮਰੀਕ ਕਟਾਰੀਆ, ਠੇਕੇਦਾਰ ਮੱਖਣ ਸਿੰਘ, ਧਰਮਪਾਲ ਚਾਹਲ ਖੁਰਦ, ਅਜੈਬ ਸਿੰਘ ਰਟੈਂਡਾ, ਕਮਲਜੀਤ ਮਹਿਮੀ, ਜੋਗਾ ਸਿੰਘ ਕੰਗਰੋੜ, ਸਤਪਾਲ ਜੰਡਿਆਲਾ, ਰਾਮਜੀਤ ਜੰਡਿਆਲਾ, ਸਤਿਨਾਮ ਬਲਵੀਰ ਰਾਮ ਵੀਸਲਾ, ਅਮਰਜੀਤ ਚਾਹਲ ਕਲਾ, ਹਰਵਿੰਦਰ ਕੁਮਾਰ ਜੰਡਿਆਲਾ, ਬਲਵੀਰ ਸਿੰਘ ਸਰਪੰਚ ਨਾਗਰਾ, ਰਾਮ ਸਿੰਘ ਸਰਪੰਚ, ਰੂਪ ਲਾਲ ਚੇਤਾ, ਅਮਰਜੀਤ ਸੂੰਢ, ਹਰਭਜਨ ਪਾਲ, ਪਿਆਰਾ ਰਾਮ ਸਰਪੰਚ ਹੀਓ, ਮੱਖਣ ਸਿੰਘ ਆਦਿ ਹਾਜ਼ਰ ਸਨ |