ਮਾਨਸਾ, 20 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਸੀ.ਪੀ.ਆਈ. (ਐਮ.) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸਥਾਨਕ ਕਾਮਰੇਡ ਗੱਜਣ ਸਿੰਘ ਟਾਂਡੀਆਂ ਭਵਨ ਵਿਖੇ ਹੋਈ | ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾ. ਭੂਪ ਚੰਦ ਚੰਨੋਂ ਅਤੇ ਕਾ. ਸਵਰਨਜੀਤ ਸਿੰਘ ਦਲਿਓ ਐਡਵੋਕੇਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅਤੇ ਦੁਨੀਆਂ 'ਚ ਮੁੱਖ ਲੜਾਈ ਅਮਰੀਕਾ ਸਾਮਰਾਜ ਅਤੇ ਇਨ੍ਹਾਂ ਦੇ ਕਾਰਪੋਰੇਟ ਘਰਾਣਿਆਂ ਨਾਲ ਹੈ | ਇਸ ਦੇ ਨਾਲ ਦੇਸ਼ 'ਚ ਫ਼ਿਰਕੂ ਫਾਸ਼ੀਵਾਦੀ ਤਾਕਤਾਂ ਵੱਡਾ ਖ਼ਤਰਾ ਹਨ | ਉਨ੍ਹਾਂ ਕਿਹਾ ਕਿ ਅਮਰੀਕਾ ਨੇ ਸਮਾਜਵਾਦੀ ਦੇਸ਼ ਕਿਊਬਾ 'ਤੇ ਆਰਥਿਕ ਪਾਬੰਦੀਆਂ ਲਗਾ ਰੱਖੀਆਂ ਹਨ ਅਤੇ ਸੀ. ਪੀ. ਆਈ. (ਐਮ.) ਸਮੇਤ ਦੇਸ਼ ਦੁਨੀਆਂ ਦੀਆਂ ਖੱਬੇ ਪੱਖੀ ਤਾਕਤਾਂ ਕਿਊਬਾ ਵਰਗੇ ਦੇਸ਼ਾਂ ਨਾਲ ਡਟ ਕੇ ਖੜ੍ਹੀਆਂ ਹਨ | ਉਨ੍ਹਾਂ ਦੱਸਿਆ ਕਿ 7 ਦਸੰਬਰ ਨੂੰ ਬੁਡਾਲਾ (ਜਲੰਧਰ) ਵਿਖੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਮਿਊਨਿਸਟ ਆਗੂ ਕਾ. ਹਰਕਿਸ਼ਨ ਸਿੰਘ ਸੁਰਜੀਤ ਦੀ ਮਨਾਈ ਜਾ ਰਹੀ ਬਰਸੀ 'ਚ ਜ਼ਿਲੇ੍ਹ 'ਚੋਂ ਵਰਕਰ ਵੱਡੀ ਗਿਣਤੀ ਵਿਚ ਸ਼ਿਰਕਤ ਕਰਨਗੇ | ਇਸ ਮੌਕੇ ਗੁਰਪ੍ਰੀਤ ਸਿੰਘ ਬਰਨ, ਨਛੱਤਰ ਸਿੰਘ ਢੈਪਈ, ਜਸਵੰਤ ਸਿੰਘ ਬੀਰੋਕੇ, ਘਨੀਸ਼ਾਮ ਨਿੱਕੂ, ਸੰਤ ਰਾਮ ਬੀਰੋਕੇ, ਜਗਦੇਵ ਸਿੰਘ ਢੈਪਈ, ਪਰਵਿੰਦਰ ਸਿੰਘ ਭੀਖੀ, ਸੀਤਾ ਰਾਮ ਬਾਂਸਲ, ਬਲਜੀਤ ਸਿੰਘ ਖੀਵਾ, ਰਣਜੀਤ ਸਿੰਘ ਬਰਨ, ਰਾਜ ਕੁਮਾਰ ਗਰਗ, ਅਮਨਦੀਪ ਸਿੰਘ ਬਿੱਟੂ, ਜਸਵੀਰ ਸਿੰਘ ਸੋਨੀ, ਰਾਮ ਸਿੰਘ ਧਲੇਵਾਂ, ਜਗਦੇਵ ਸਿੰਘ ਖੀਵਾ ਕਲਾਂ ਆਦਿ ਆਦਿ ਹਾਜ਼ਰ ਸਨ |
ਕਾ. ਸੁਰਜੀਤ ਦੀ ਬਰਸੀ ਮੌਕੇ ਮਾਨਸਾ ਜ਼ਿਲੇ੍ਹ 'ਚੋਂ ਵੱਡੀ ਗਿਣਤੀ 'ਚ ਸ਼ਿਰਕਤ ਕਰਨ ਦਾ ਫ਼ੈਸਲਾ <br/>
ਅਜੀਤ ਡੈਸਕ
21-11-2025