25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸਹਿਕਾਰੀ ਸਪਤਾਹ ਸਹਿਕਾਰੀ ਖੇਤੀਬਾੜੀ ਸਭਾ ਬਰੇਟਾ ਵਿਖੇ ਮਨਾਇਆ <br/>

ਅਜੀਤ ਡੈਸਕ 21-11-2025
ਬਰੇਟਾ, 20 ਨਵੰਬਰ (ਜੀਵਨ ਸ਼ਰਮਾ)-ਬਰੇਟਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਵਿਖੇ ਸਰਵ ਭਾਰਤੀ ਸਹਿਕਾਰੀ ਸਪਤਾਹ ਮਨਾਇਆ ਗਿਆ | ਇੰਸਪੈਕਟਰ ਰਵਿੰਦਰ ਸਿੰਘ ਨੇ ਮੈਂਬਰਾਂ, ਕਰਮਚਾਰੀਆਂ ਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਪ੍ਰੇਰਿਤ ਕੀਤਾ | ਸ਼ਮਸ਼ੇਰ ਸਿੰਘ ਵਾਇਸ ਚੇਅਰਮੈਨ ਡੀ.ਐਸ.ਯੂ. ਮਾਨਸਾ ਨੇ ਕਿਹਾ ਕਿ ਅਜੋਕੇ ਦੌਰ ਵਿਚ ਸਹਿਕਾਰੀ ਅਦਾਰੇ ਹਰ ਵਰਗ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹਨ | ਸਹਿਕਾਰੀ ਅਦਾਰੇ ਉੱਦਮੀਆਂ ਅਤੇ ਕਿਸਾਨਾਂ ਨੂੰ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਹਰ ਕਿਸਮ ਦੇ ਕਰਜ਼ੇ ਦਿੰਦੇ ਹਨ | ਚੌਧਰੀ ਜੀਤ ਰਾਮ ਡੀ.ਜੀ.ਐਮ. ਇਫਕੋ ਮਾਨਸਾ ਨੇ ਇਫਕੋ ਅਤੇ ਕੀੜੇਮਾਰ ਦਵਾਈਆਂ ਬਾਰੇ ਜਾਣਕਾਰੀ ਦਿੱਤੀ | ਕੁਲਵੰਤ ਸਿੰਘ ਸਕੱਤਰ ਕਿਸ਼ਨਗੜ੍ਹ ਖੇਤੀਬਾੜੀ ਸਭਾ ਨੇ ਸਹਿਕਾਰੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਹਿਕਾਰੀ ਅਦਾਰੇ ਆਰਥਿਕ ਚੁਣੋਤੀਆਂ ਦਾ ਮੁਕਾਬਲਾ ਕਰਦੇ ਹੋਏ ਡਿਜੀਟਲ ਇੰਡੀਆ ਵੱਲ ਵਧ ਰਹੇ ਹਨ | ਗੁਰਮੀਤ ਸਿੰਘ ਗਾਗੋਵਾਲ ਮੈਨੇਜਰ ਡੀ. ਐਸ. ਯੂ. ਮਾਨਸਾ ਨੇ ਮੰਚ ਦਾ ਸੰਚਾਲਨ ਕੀਤਾ | ਇਸ ਮੌਕੇ ਸਭਾ ਦੇ ਪ੍ਰਧਾਨ ਅਮਰੀਕ ਸਿੰਘ, ਸਕੱਤਰ ਖੁਸ਼ਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਾ. ਸੁਰਜੀਤ ਦੀ ਬਰਸੀ ਮੌਕੇ ਮਾਨਸਾ ਜ਼ਿਲੇ੍ਹ 'ਚੋਂ ਵੱਡੀ ਗਿਣਤੀ 'ਚ ਸ਼ਿਰਕਤ ਕਰਨ ਦਾ ਫ਼ੈਸਲਾ <br/> ਅਗਲੀ ਖ਼ਬਰ ਸਰਕਾਰੀ ਸੈਕੰਡਰੀ ਸਕੂਲ ਅੱਕਾਂਵਾਲੀ ਵਿਖੇ ਖੇਡ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।