ਚੰਡੀਗੜ੍ਹ, 25 ਅਕਤੂਬਰ - ਅੱਜ ਹਲਕਾ ਧੂਰੀ ਦੇ ਪਿੰਡ ਬਰੜਵਾਲ (ਦੇਸ਼ ਭਗਤ ਕਾਲਜ) ਵਿਖੇ ਖੇਤਰੀ ਯੂਥ ਫੈਸਟੀਵਲ ਦੌਰਾਨ ਨੌਜਵਾਨਾਂ ਦੇ ਰੂ-ਬ-ਰੂ ਹੋਣ ਦਾ ਮੌਕਾ ਮਿਲਿਆ... ਨੌਜਵਾਨਾਂ ਦਾ ਉਤਸ਼ਾਹ ਅਤੇ ਕਲਾ ਦੇਖ ਕੇ ਪੁਰਾਣੇ ਦਿਨ ਯਾਦ ਆ ਗਏ, ਕਿਉਂਕਿ ਮੇਰੀ ਸ਼ੁਰੂਆਤ ਵੀ ਇਨ੍ਹਾਂ ਹੀ ਸਟੇਜਾਂ ਤੋਂ ਹੋਈ ਸੀ...
ਮੇਰੀ ਨੌਜਵਾਨਾਂ ਨੂੰ ਇਹੀ ਸਲਾਹ ਹੈ ਕਿ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈਣਾ ਹੀ ਸਭ ਤੋਂ ਵੱਡੀ ਜਿੱਤ ਹੈ... ਜਿੱਤਣ ਵਾਲੇ ਹੰਕਾਰ ਨਾ ਕਰਨ ਅਤੇ ਹਾਰਨ ਵਾਲੇ ਹੋਰ ਮਿਹਨਤ ਕਰਨ... ਸਾਡੀ ਸਰਕਾਰ ਨੇ ਬਿਨਾਂ ਕਿਸੇ ਸਿਫਾਰਿਸ਼ ਜਾਂ ਰਿਸ਼ਵਤ ਦੇ 70 ਹਜ਼ਾਰ ਤੋਂ ਵੱਧ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਨੇ... ਤੁਸੀਂ ਸਿਰਫ਼ ਆਪਣੀ ਪੜ੍ਹਾਈ ਅਤੇ ਮਿਹਨਤ 'ਤੇ ਧਿਆਨ ਦਿਓ, ਪੰਜਾਬ ਸਰਕਾਰ ਹਰ ਕਦਮ 'ਤੇ ਤੁਹਾਡੇ ਨਾਲ ਖੜ੍ਹੀ ਹੈ...।
ਇਨਕਲਾਬ ਜ਼ਿੰਦਾਬਾਦ!
ਤਾਜ਼ਾ ਖ਼ਬਰਾਂ
Free
ਪੰਜਾਬ ਸਰਕਾਰ ਹਰ ਕਦਮ 'ਤੇ ਨੌਜਵਾਨਾਂ ਦੇ ਨਾਲ ਖੜ੍ਹੀ ਹੈ - ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ, 25 ਅਕਤੂਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ, ਅੱਜ ਹਲਕਾ ਧੂਰੀ ਦੇ ਪਿੰਡ ਬਰੜਵਾਲ (ਦੇਸ਼ ਭਗਤ ਕਾਲਜ) ਵਿਖੇ ਖੇਤਰੀ ਯੂਥ ਫੈਸਟੀਵਲ...
ਅਜੀਤ ਡੈਸਕ
25-10-2026