ਮਾਨਸਾ, 20 (ਸੱਭਿ.ਪ੍ਰਤੀ.)-ਪੀ.ਐਮ. ਸ੍ਰੀ ਸਰਕਾਰੀ ਸੈਕੰਡਰੀ ਸਕੂਲ ਅੱਕਾਂਵਾਲੀ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ ਗਿਆ | ਸਕੂਲ ਮੁਖੀ ਨਰਿੰਦਰ ਸਿੰਘ ਮੋਹਲ ਤੇ ਬਲਾਕ ਨੋਡਲ ਅਫ਼ਸਰ ਪਿ੍ੰਸੀਪਲ ਕਮਲਜੀਤ ਕੌਰ ਨੇ ਕਿਹਾ ਕਿ ਖੇਡਾਂ ਨਾਲ ਨਾ ਸਿਰਫ਼ ਸਰੀਰ ਤੰਦਰੁਸਤ ਰਹਿੰਦਾ ਹੈ ਸਗੋਂ ਮਨ ਵੀ ਤੇਜ਼ ਹੁੰਦਾ ਹੈ | ਸਰੀਰਕ ਸਿੱਖਿਆ ਲੈਕਚਰਾਰ ਗੁਰਦੀਪ ਸਿੰਘ ਤੇ ਪੀ.ਟੀ.ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਨਿੰਬੂ ਦੌੜ, ਰੱਸਾਕਸ਼ੀ, ਬੋਰੀ ਦੌੜ, ਬੋਤਲ 'ਚ ਪਾਣੀ ਭਰਨਾ, ਤਿੰਨ ਲੱਤਾਂ ਦੌੜ ਆਦਿ ਮੁਕਾਬਲੇ ਕਰਵਾਏ ਗਏ | ਜੇਤੂਆਂ ਨੂੰ ਇਨਾਮ ਵੰਡੇ ਗਏ | ਰੱਸਾਕਸ਼ੀ ਦੇ ਮੁਕਾਬਲੇ ਦੌਰਾਨ ਕਰਤਾਰ ਸਿੰਘ ਸਰਾਭਾ ਹਾਊਸ ਨੇ ਬਾਜੀ ਮਾਰੀ ਅਤੇ ਓਵਰਆਲ ਜੇਤੂ ਵੀ ਬਣਿਆ |
ਸਰਕਾਰੀ ਸੈਕੰਡਰੀ ਸਕੂਲ ਅੱਕਾਂਵਾਲੀ ਵਿਖੇ ਖੇਡ ਦਿਵਸ ਮਨਾਇਆ <br/>
ਅਜੀਤ ਡੈਸਕ
21-11-2025