25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਕੋ-ਆਪ੍ਰੇਟਿਵ ਸੁਸਾਇਟੀ ਦਾ ਸੈਕਟਰੀ ਫ਼ਰਲੋ 'ਤੇ ਖਾਦਾਂ ਲੈਣ ਵਾਲੇ ਕਿਸਾਨ ਪ੍ਰੇਸ਼ਾਨ <br/>

ਅਜੀਤ ਡੈਸਕ 21-11-2025

ਭੁੱਚੋ ਮੰਡੀ, 20 ਨਵੰਬਰ (ਬਿੱਕਰ ਸਿੰਘ ਸਿੱਧੂ)-ਕਣਕ ਦੀ ਬਿਜਾਈ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀ ਹੋਣ ਦੇ ਬਾਵਜੂਦ ਕੋ ਅਪਰੇਟਿਵ ਸੁਸਾਇਟੀ ਸੇਮਾ ਦਾ ਸੈਕਟਰੀ ਕੰਮ ਦੇ ਦਿਨ ਦਫ਼ਤਰ ਬੰਦ ਕਰਕੇ ਫਰਲੋ 'ਤੇ ਚਲਾ ਜਾਂਦਾ ਹੈ ਅਤੇ ਖਾਦਾਂ ਵਗੈਰਾ ਖਰੀਦਣ ਵਾਲੇ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ | ਪਿੰਡ ਦੇ ਕਈ ਕਿਸਾਨਾਂ ਨੇ ਦੱਸਿਆ ਕਿ ਪੂਰੇ ਹਫ਼ਤੇ ਦੌਰਾਨ ਇਕ ਦੋ ਦਿਨ ਹੀ ਸੁਸਾਇਟੀ ਦਾ ਗੇਟ ਖੁੱਲ੍ਹਾ ਮਿਲਦਾ ਜ਼ਿਆਦਾਤਰ ਬੰਦ ਹੀ ਰਹਿੰਦਾ | ਕਈਆਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਪਿੰਡ ਵਾਸੀ ਕਰਿਆਨੇ ਦਾ ਸਮਾਨ ਵੀ ਪਿੰਡ ਦੀ ਸੁਸਾਇਟੀ ਤੋਂ ਹੀ ਲੈਂਦੇ ਹਨ, ਉਨ੍ਹਾਂ ਨੂੰ ਵੀ ਖੱਜਲ ਹੋਣਾ ਪੈ ਰਿਹਾ ਹੈ | ਕੁਝ ਬੀਬੀਆਂ ਦਾ ਕਹਿਣਾ ਸੀ ਕਿ ਜਦ ਵੀ ਕੋਈ ਘਰੇਲੂ ਸਾਮਾਨ ਜਿਵੇਂ ਚਾਹ ਪੱਤੀ, ਖੰਡ, ਗੁੜ ਜਾਂ ਕੋਈ ਹੋਰ ਸਮਾਨ ਲੈਣ ਆਉਂਦੀਆਂ ਹਨ ਤਾਂ ਗੇਟ ਬੰਦ ਵੇਖ ਨਿਰਾਸ਼ ਹੋ ਕੇ ਮੁੜਨਾ ਪੈਂਦਾ ਹੈ | ਜਦੋਂ ਸੈਕਟਰੀ ਨਾਲ ਮੋਬਾਇਲ 'ਤੇ ਗੱਲ ਕੀਤੀ ਗਈ ਕਿ ਕੀ ਅੱਜ ਛੁੱਟੀ ਹੈ ਸੁਸਾਇਟੀ ਦਾ ਦਫ਼ਤਰ ਬੰਦ ਕਿਉਂ ਹੈ ਤਾਂ ਉਸ ਦਾ ਕਹਿਣਾ ਸੀ ਕਿ ਉਹ ਕਿਸੇ ਕੰਮ ਦੇ ਸਬੰਧ ਵਿਚ ਬਾਹਰ ਗਿਆ ਹੋਇਆ ਹੈ | ਸਮੂਹ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੁਸਾਇਟੀ ਦੇ ਸੈਕਟਰੀ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ |

ਪਿਛਲੀ ਖ਼ਬਰ ਮਾਨਸਾ ਪੁਲਿਸ ਵਲੋਂ ਚਿੱਟਾ ਤੇ ਲਾਹਣ ਬਰਾਮਦ, 3 ਖ਼ਿਲਾਫ਼ ਮੁਕੱਦਮਾ ਦਰਜ <br/> ਅਗਲੀ ਖ਼ਬਰ ਨਸ਼ੀਲੇ ਕੈਪਸੂਲਾਂ ਅਤੇ ਹੈਰੋਇਨ ਸਮੇਤ 2 ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।