ਮਾਨਸਾ ਪੁਲਿਸ ਵਲੋਂ ਚਿੱਟਾ ਤੇ ਲਾਹਣ ਬਰਾਮਦ, 3 ਖ਼ਿਲਾਫ਼ ਮੁਕੱਦਮਾ ਦਰਜ <br/>
ਅਜੀਤ ਡੈਸਕ
21-11-2025
30 ਗ੍ਰਾਮ ਚਿੱਟਾ ਬਰਾਮਦ
ਥਾਣਾ ਸਰਦੂਲਗੜ੍ਹ ਪੁਲਿਸ ਨੇ ਪਿੰਡ ਸਰਦੂਲੇਵਾਲਾ ਨਜ਼ਦੀਕ ਗਸ਼ਤ ਦੌਰਾਨ ਅਕਾਸ਼ ਖੱਤਰੀ ਤੇ ਬੂਟਾ ਸਿੰਘ ਵਾਸੀ ਸਰਦੂਲਗੜ੍ਹ ਨੂੰ ਵੈਨਟੋ ਕਾਰ ਸਮੇਤ ਕਾਬੂ ਕਰ ਕੇ 30 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਉਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |
ਡੋਪ ਟੈੱਸਟ ਪਾਜੀਟਿਵ ਆਉਣ 'ਤੇ ਮੁਕੱਦਮਾ ਦਰਜ
ਥਾਣਾ ਸਦਰ ਬੁਢਲਾਡਾ ਪੁਲਿਸ ਨੇ ਜਗਸੀਰ ਸਿੰਘ ਵਾਸੀ ਰੱਲੀ, ਅਮਨਪ੍ਰੀਤ ਸਿੰਘ ਵਾਸੀ ਦਰੀਆਪੁਰ ਅਤੇ ਕੁਲਵੰਤ ਸਿੰਘ ਵਾਸੀ ਰੱਤਾ ਖੇੜਾ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਸਿਵਲ ਹਸਪਤਾਲ ਬੁਢਲਾਡਾ 'ਚ ਡੋਪ ਟੈੱਸਟ ਕਰਵਾਇਆ ਗਿਆ | ਰਿਪੋਰਟ ਪਾਜੀਟਿਵ ਆਉਣ 'ਤੇ ਉਕਤ ਖ਼ਿਲਾਫ਼ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |
ਪੇਸ਼ੀ 'ਤੇ ਹਾਜ਼ਰ ਨਾ ਹੋਣ 'ਤੇ 2 ਭਗੌੜੇ ਕਰਾਰ
ਰਵਨੀਤ ਸਿੰਘ ਜੇ.ਐੱਮ.ਆਈ.ਸੀ. ਮਾਨਸਾ ਦੀ ਅਦਾਲਤ ਵਲੋਂ ਪੇਸ਼ੀ 'ਤੇ ਹਾਜ਼ਰ ਨਾ ਹੋਣ 'ਤੇ 2 ਵਿਅਕਤੀਆਂ ਨੂੰ ਭਗੌੜਾ ਕਰਾਰ ਦਿੱਤਾ ਹੈ | ਅਰਸ਼ਦੀਪ ਸਿੰਘ ਡਾਲਾ (ਮੋਗਾ) ਤੇ ਜਤਿੰਦਰ ਸਿੰਘ ਵਾਸੀ ਮੇਹੰਦਪੁੁਰ (ਸ਼ਹੀਦ ਭਗਤ ਸਿੰਘ ਨਗਰ) ਖ਼ਿਲਾਫ਼ ਥਾਣਾ ਸ਼ਹਿਰੀ-1 ਮਾਨਸਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ | ਅਦਾਲਤ 'ਚ ਲਗਾਤਾਰ ਗੈਰ ਹਾਜ਼ਰ ਰਹਿਣ ਕਾਰਨ ਅਦਾਲਤ ਨੇ ਦੋਵਾਂ ਨੂੰ ਭਗੌੜਾ ਕਰਾਰ ਦਿੰਦਿਆਂ ਗਿ੍ਫ਼ਤਾਰੀ ਦੇ ਹੁਕਮ ਦਿੱਤੇ ਹਨ |