26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਡੇਰਾ ਬਾਬਾ ਬਲਵੰਤ ਮੁਨੀ ਭੀਖੀ ਦੇ ਗੱਦੀਨਸ਼ੀਨ ਮਹੰਤ ਦਰਸ਼ਨ ਮੁਨੀ ਨਹੀਂ ਰਹੇ

ਅਜੀਤ ਡੈਸਕ 22-07-2025
ਭੀਖੀ, 21 ਜੁਲਾਈ (ਬਲਕਾਰ ਸਿੰਘ ਸਹੋਤਾ)-ਉਦਾਸੀਨ ਵੱਡਾ ਅਖਾੜਾ ਦੀ ਅਧਿਆਤਮਿਕ ਸ਼ਖ਼ਸੀਅਤ ਅਤੇ ਡੇਰਾ ਬਾਬਾ ਬਲਵੰਤ ਮੁਨੀ ਭੀਖੀ ਦੇ ਗੱਦੀਨਸ਼ੀਨ ਮਹੰਤ ਦਰਸ਼ਨ ਮੁਨੀ (84) ਦੀ ਅੰਤਿਮ ਯਾਤਰਾ 'ਚ ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਧਾਰਮਿਕ ਸੰਗਠਨਾਂ ਦੇ ਆਗੂ, ਰਾਜਨੀਤਕ, ਸਮਾਜਿਕ ਤੇ ਆਮ ਲੋਕ ਵੱਡੀ ਗਿਣਤੀ 'ਚ ਸ਼ਾਮਿਲ ਹੋਏ | ਦੱਸਣਯੋਗ ਹੈ ਕਿ ਬੀਤੇ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ | ਧਾਰਮਿਕ ਸ਼ਖ਼ਸੀਅਤ ਦਰਸ਼ਨ ਮੁਨੀ ਸਮਾਜਿਕ ਅਤੇ ਲੋਕ ਭਲਾਈ ਵਾਲੇ ਕਾਰਜਾਂ 'ਚ ਅੱਗੇ ਰਹਿੰਦੇ ਸਨ | ਉਨ੍ਹਾਂ ਵਲੋਂ ਲੋੜਵੰਦਾਂ ਦੀ ਮਦਦ ਅਤੇ ਰੋਗੀਆਂ ਦੇ ਇਲਾਜ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ | ਲੰਮੇ ਸਮੇਂ ਤੋਂ ਡੇਰੇ 'ਚ ਆਯੁਰਵੈਦਿਕ ਡਿਸਪੈਂਸਰੀ ਵੀ ਚਲਾਈ ਜਾਂਦੀ ਸੀ | ਜਿੱਥੇ ਉਹ ਨੌਜਵਾਨਾਂ ਨੂੰ ਕੁਰੀਤੀਆਂ ਅਤੇ ਨਸ਼ਿਆਂ ਤੋਂ ਬਚਾਉਣ ਲਈ ਵਿਸ਼ੇਸ਼ ਉਪਰਾਲੇ ਜੁਟਾ ਰਹੇ ਸਨ ਉੱਥੇ ਖੇਡ ਮੁਕਾਬਲਿਆਂ ਵਿਚ ਹਾਜ਼ਰ ਹੋ ਕੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਦੇ ਨਾਲ ਵਿੱਤੀ ਮਦਦ ਕਰਦੇ ਸਨ | ਸਸਕਾਰ ਮੌਕੇ ਉਦਾਸੀਨ ਵੱਡਾ ਅਖਾੜਾ ਦੇ ਬ੍ਰਹਮ ਰਿਸ਼ੀ ਮੁੰਬਈ ਵਾਲੇ, ਸੰਤ ਸੁਖਦੇਵ ਮੁਨੀ, ਸੰਤ ਪ੍ਰਕਾਸ਼ ਮੁਨੀ ਹਰਿਦੁਆਰ, ਮਹੰਤ ਸ਼ਾਂਤਾ ਨੰਦ ਬੀਰੋਕੇ, ਮਹੰਤ ਦਿਆਨੰਦ ਮੁੰਬਈ, ਮਹੰਤ ਕੇਸ਼ਵ ਮੁਨੀ, ਮਹੰਤ ਸੁਦਾਮਾ ਜੀ, ਮਹੰਤ ਨੌਮੀ ਦਾਸ, ਮਹੰਤ ਫੁਰਤੀ ਦਾਸ, ਬਾਬਾ ਬਾਲਕ ਦਾਸ, ਬ੍ਰਹਮਕੁਮਾਰੀਜ ਆਸ਼ਰਮ ਦੇ ਰੁਪਿੰਦਰ ਤੇ ਦੀਦੀ ਸਪਨਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਕਾਂਗਰਸ ਆਗੂ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਚਮਕੌਰ ਸਿੰਘ ਸਿੱਧੂ, ਗਿੱਧਾ ਕੋਚ ਪਾਲ ਸਿੰਘ ਸਮਾਉਂ, ਕੌਂਸਲਰ ਬਾਬਾ ਸੁਖਰਾਜ ਦਾਸ, ਜਸਪਾਲ ਸਿੰਘ ਮਿੱਤਲ, ਯਸ਼ਪਾਲ ਸ਼ਰਮਾ, ਦੀਪਕ ਕੁਮਾਰ ਮਾਨਸਾ, ਜਸਵੰਤ ਰਾਏ ਸ਼ਰਮਾ, ਰਜਨੀਸ਼ ਸ਼ਰਮਾ, ਕਿ੍ਸ਼ਨਾ ਗੋਇਲ, ਸਰੋਜ ਰਾਣੀ, ਰਾਜਪ੍ਰੀਤ ਕੌਰ, ਸੁਦੇਸ਼ ਜਿੰਦਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਈਕੋ ਵੀਲਰਜ਼ ਸਾਈਕਲ ਕਲੱਬ ਨੇ 30 ਕਿੱਲੋਮੀਟਰ ਨਾਨ ਸਟਾਪ ਸਾਈਕਲ ਰਾਈਡ ਕਰਵਾਈ ਅਗਲੀ ਖ਼ਬਰ ਉੱਘੇ ਨਕਸਲੀ ਆਗੂ ਕਾ. ਨਛੱਤਰ ਸਿੰਘ ਖੀਵਾ ਨੌ-ਬਰ-ਨੌ ਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।