ਮਾਨਸਾ, 21 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਈਕੋ ਵੀਲਰਜ ਸਾਈਕਲ ਕਲੱਬ ਮਾਨਸਾ ਵਲੋਂ 30 ਕਿੱਲੋਮੀਟਰ ਨਾਨ ਸਟਾਪ ਸਾਈਕਲ ਰਾਈਡ ਕਰਵਾਈ ਗਈ, ਜਿਸ ਵਿਚ 35 ਸਾਈਕਲਿਸਟਾਂ ਨੇ ਭਾਗ ਲਿਆ | ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਸਰਪ੍ਰਸਤ ਡਾ. ਜਨਕ ਰਾਜ ਸਿੰਗਲਾ ਨੇ ਰਾਈਡ ਨੂੰ ਸਵੇਰੇ 5:30 ਵਜੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਹ ਦੌੜ ਫਿਟਨੈੱਸ ਵਰਲਡ ਜਿੰਮ ਮਾਨਸਾ ਤੋਂ ਚੱਲ ਕੇ ਭਾਈ ਦੇਸਾ ਟੋਲ ਪਲਾਜ਼ਾ ਤੋਂ ਵਾਪਸ ਮਾਨਸਾ ਪਹੁੰਚੀ | ਉਨ੍ਹਾਂ ਦੱਸਿਆ ਕਿ ਰਾਈਡਰਜ ਨੇ ਦੌੜ ਪੂਰੇ ਸਮੇਂ ਵਿਚ ਪੂਰੀ ਕੀਤੀ | ਉਨ੍ਹਾਂ ਕਿਹਾ ਕਿ ਅਜੋਕੇ ਜ਼ਮਾਨੇ 'ਚ ਜਦੋਂ ਵਾਤਾਵਰਨ ਪ੍ਰਦੂਸ਼ਿਤ ਹੋ ਗਿਆ ਹੈ ਅਤੇ ਖਾਣ-ਪੀਣ ਵਾਲੀਆਂ ਵਸਤਾਂ ਵੀ ਮਿਲਾਵਟ ਵਾਲੀਆਂ ਹਨ ਤਾਂ ਮਨੁੱਖ ਬਿਮਾਰੀਆਂ ਦੀ ਜਕੜ 'ਚ ਆ ਰਿਹਾ ਹੈ | ਇਸ ਲਈ ਸੈਰ ਤੇ ਕਸਰਤ ਕਰਨੀ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਸਾਈਕਿਲੰਗ ਨਾਲ ਮਨੁੱਖੀ ਸਰੀਰ ਤੰਦਰੁਸਤ ਰਹਿੰਦਾ ਹੈ | ਇਸ ਲਈ ਨਿਰੋਗ ਜੀਵਨ ਜਿਊਣ ਲਈ ਸਾਈਕਿਲੰਗ ਜ਼ਰੂਰ ਕੀਤੀ ਜਾਵੇ | ਉਨ੍ਹਾਂ ਦੱਸਿਆ ਕਿ ਕਲੱਬ ਵਲੋਂ 15 ਅਗਸਤ ਨੂੰ 50 ਕਿੱਲੋਮੀਟਰ ਨਾਨ ਸਟਾਪ ਸਾਈਕਲ ਰਾਈਡ ਕਾਰਵਾਈ ਜਾ ਰਹੀ ਹੈ, ਜਿਸ ਵਿਚ ਕੋਈ ਵੀ ਵਿਅਕਤੀ ਭਾਗ ਲੈ ਸਕਦਾ ਹੈ | ਇਸ ਮੌਕੇ ਅਮਨ ਸਿੰਘ ਅÏਲਖ, ਨਰਿੰਦਰ ਗੁਪਤਾ ਤੇ ਅੰਕੁਸ਼ ਕੁਮਾਰ ਆਦਿ ਹਾਜ਼ਰ ਸਨ |