26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਇਨਰਵ੍ਹਹੀਲ ਕਲੱਬ ਬਠਿੰਡਾ ਵਲੋਂ ਨਵੇਂ ਅਹੁਦੇਦਾਰਾਂ ਦੀ ਚੋਣ

ਅਜੀਤ ਡੈਸਕ 22-07-2025
ਬਠਿੰਡਾ, 21 ਜੁਲਾਈ (ਪ੍ਰੀਤਪਾਲ ਸਿੰਘ ਰੋਮਾਣਾ)-ਇਨਰਵ੍ਹਹੀਲ ਕਲੱਬ ਬਠਿੰਡਾ ਵਲੋਂ ਨਵੇਂ ਅਹੁਦੇਦਾਰਾਂ ਦੀ ਚੋਣ ਲਈ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਕਲੱਬ ਦੇ ਸਾਰੇ ਅਹੁਦੇਦਾਰਾਂ ਨੇ ਭਾਗ ਲਿਆ | ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਡਾ. ਊਸ਼ਾ ਗੋਇਲ ਤੇ ਮਹਿਮਾਨ ਮਿ੍ਣਾਲਿਨੀ ਗੁਪਤਾ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਵਲੋਂ ਕਲੱਬ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਗਈ | ਪੋ੍ਰਗਰਾਮਾਂ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਹੋਈ | ਇਸ ਮੌਕੇ ਮੋਹਿਨੀ ਗੋਇਲ ਨੂੰ ਪ੍ਰਧਾਨ, ਡਾ. ਅਲਕਾ ਗੁਪਤਾ ਉਪ ਪ੍ਰਧਾਨ, ਲਲਿਤਾ ਸ਼ਰਮਾ ਸਕੱਤਰ, ਯਸ਼ਿਕਾ ਕਨੋਡੀਆ ਨੂੰ ਖ਼ਜ਼ਾਨਚੀ, ਅੰਜਲੀ ਬਾਂਸਲ ਆਈਐਸਓ ਅਤੇ ਡਾ. ਪਾਰੁਲ ਗੁਪਤਾ ਨੂੰ ਸੰਪਾਦਕ ਨਿਯੁਕਤ ਕੀਤਾ ਗਿਆ | ਡਾ. ਪਾਰੁਲ ਗੁਪਤਾ ਨੇ ਕਿਹਾ ਕਿ ਇਹ ਇੱਕ ਮਹਿਲਾ ਕਲੱਬ ਹੈ | ਜੋ ਕਿ ਮਹਿਲਾ ਸ਼ਕਤੀ ਨੂੰ ਦਰਸਾਉਂਦਾ ਹੈ | ਕਲੱਬ ਦਾ ਉਦੇਸ਼ ਸਮੇਂ-ਸਮੇਂ 'ਤੇ ਡਾਕਟਰੀ ਸਲਾਹ ਦੇਣਾ, ਵਾਤਾਵਰਣ ਦੀ ਰੱਖਿਆ, ਬੱਚਿਆਂ ਦੀ ਸਿੱਖਿਆ, ਲੋੜਵੰਦ ਸਕੂਲਾਂ ਨੂੰ ਖ਼ੁਸ਼ਹਾਲ ਸਕੂਲ ਬਣਾਉਣਾ ਅਤੇ ਮੁਫ਼ਤ ਮੈਡੀਕਲ ਕੈਂਪ, ਬਿਮਾਰੀਆਂ ਤੋਂ ਬਚਾਅ ਲਈ ਸਲਾਹ ਦੇਣਾ ਆਦਿ ਹੈ | ਕਲੱਬ ਵਿਚ ਜ਼ਿਆਦਾਤਰ ਮੈਂਬਰ ਡਾਕਟਰ ਹਨ | ਇਸ ਦੌਰਾਨ ਡਿਸਟਿ੍ਕਟ ਕਲੱਬ ਦੇ ਪ੍ਰਧਾਨ ਸੰਤੋਸ਼ ਸ਼ਰਮਾ, ਸੁਰਿੰਦਰ ਮੋਂਗਾ, ਰਜਨੀ ਕਾਟੀਆ ਅਤੇ ਦੇਵ ਮਨੀ ਸ਼ਰਮਾ ਵੀ ਮੌਜੂਦ ਸਨ | ਇਸ ਪ੍ਰੋਗਰਾਮ 'ਚ ਕਲੱਬ ਦੇ ਸਾਰੇ ਮੈਂਬਰਾਂ ਨੇ ਚੰਗਾ ਯੋਗਦਾਨ ਪਾਇਆ | ਮੋਹਿਨੀ ਗੋਇਲ ਨੇ ਕਲੱਬ ਨੂੰ ਇਮਾਨਦਾਰੀ ਨਾਲ ਚਲਾਉਣ ਦੇ ਲਈ ਵਾਅਦਾ ਕੀਤਾ ਗਿਆ | ਨਵੀਂ ਟੀਮ ਨੇ ਸਾਲ ਦੀ ਸ਼ੁਰੂਆਤ ਇਕ ਗਰੀਬ ਕੈਂਸਰ ਮਰੀਜ਼ ਦੀ ਮਦਦ ਕਰਕੇ ਕੀਤੀ ਗਈ | ਕਲੱਬ ਦੇ ਸੀਨੀਅਰਾਂ ਨੇ ਨਵੀਂ ਟੀਮ ਨੂੰ ਅੱਗੇ ਵਧਣ ਲਈ ਆਸ਼ੀਰਵਾਦ ਦਿੱਤਾ | ਅੰਤ ਵਿਚ ਰਾਸ਼ਟਰੀ ਗੀਤ ਤੋਂ ਬਾਅਦ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਪੌਦੇ ਦੇ ਕੇ ਵਿਦਾਇਗੀ ਦਿੱਤੀ ਗਈ |
ਪਿਛਲੀ ਖ਼ਬਰ ਟੀਕਾਕਰਨ ਤੇ ਪਰਿਵਾਰ ਭਲਾਈ ਸੇਵਾਵਾਂ ਦੀ ਕੀਤੀ ਸਮੀਖਿਆ ਅਗਲੀ ਖ਼ਬਰ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਿਖੇ ਐਕਟੀਵਿਟੀ ਡੇ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।