ਕੋਟਫੱਤਾ, 21 ਜੁਲਾਈ (ਰਣਜੀਤ ਸਿੰਘ ਬੁੱਟਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਫਲਤਾ ਪੂਰਵਕ ਚੱਲ ਰਹੇ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਿਖੇ 'ਬੈਗ ਲੈਸ ਡੇ' ਮਨਾਇਆ ਗਿਆ | ਪਿ੍ੰਸੀਪਲ ਡਾ. ਮਨੋਰਮਾ ਸਮਾਗ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀ ਬਿਨਾਂ ਬੈਗ ਤੋਂ ਸਕੂਲ ਪਹੁੰਚੇ | ਸਮੂਹ ਗਤੀਵਿਧੀਆਂ ਦੀ ਪ੍ਰਬੰਧਕੀ ਜ਼ਿੰਮੇਵਾਰੀ ਸਰਦਾਰ ਕਰਤਾਰ ਸਿੰਘ ਹਾਊਸ ਇੰਚਾਰਜ ਦੁਆਰਾ ਨਿਭਾਈ ਗਈ | ਸਵੇਰ ਦੀ ਸਭਾ ਵਿਚ ਮੈਡੀਟੇਸ਼ਨ ਕਰਨ ਉਪਰੰਤ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਵੱਖ-ਵੱਖ ਤਰਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ, ਜਿਵੇਂ ਬੋਰਡ ਡੈਕੋਰੇਸ਼ਨ ਕਰਨਾ, ਡਰਾਇੰਗ ਐਕਟੀਵਿਟੀ, ਕਲਾਸ ਰੂਮ ਡੈਕੋਰੇਸ਼ਨ, ਸਾਇੰਸ ਲੈਬ ਐਕਟੀਵਿਟੀਜ, ਮੈਥ ਐਕਟੀਵਿਟੀ, ਸਾਉਣ ਦੇ ਮਹੀਨੇ ਦੀ ਸਪੈਸ਼ਲ ਐਕਟੀਵਿਟੀ ਜੂਨੀਅਰ ਵਿੰਗ ਦੇ ਵਿਦਿਆਰਥੀਆਂ ਦੀ ਕਰਵਾਈ ਗਈ, ਜਿਸ ਵਿਚ ਵਿਦਿਆਰਥੀ ਪੰਜਾਬੀ ਸੱਭਿਆਚਾਰਕ ਪਹਿਰਾਵੇ ਵਿਚ ਸੱਜ ਧੱਜ ਕੇ ਆਏ ਤੇ ਨਾਲ ਸਾਉਣ ਦੇ ਮਹੀਨੇ ਵਿਚ ਖਾਧੇ ਜਾਣ ਵਾਲੇ ਪਕਵਾਨ ਤਿਆਰ ਕਰਵਾ ਕੇ ਲਿਆਏ | ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਖੂਬ ਆਨੰਦ ਮਾਣਿਆ ਗਿਆ | ਪਿ੍ੰਸੀਪਲ ਮੈਡਮ ਦੁਆਰਾ ਵਿਦਿਆਰਥੀਆਂ ਦੇ ਨਾਲ ਖ਼ੁਸ਼ੀ ਦੇ ਇਨਾਂ ਪਲਾਂ ਦਾ ਆਨੰਦ ਮਾਣਿਆ ਗਿਆ |