ਭੀਖੀ, 21 ਜੁਲਾਈ (ਬਲਕਾਰ ਸਿੰਘ ਸਹੋਤਾ)-ਭੀਖੀ ਬਲਾਕ ਨੂੰ ਤੋੜਨ ਦੀ ਤਜਵੀਜ਼ ਨੂੰ ਰੱਦ ਕਰਵਾਉਣ ਲਈ ਬਲਾਕ ਬਚਾਓ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਗੱਲ ਨੇੜੇ ਹੋ ਕੇ ਨਾ ਸੁਣੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਅਗਲੇ ਸੋਮਵਾਰ ਨੂੰ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ | ਧਰਨੇ ਨੂੰ ਸੰਬੋਧਨ ਕਰਦਿਆਂ ਧਰਮਪਾਲ ਨੀਟਾ, ਕਿਸਾਨ ਆਗੂ ਬਲਜੀਤ ਸਿੰਘ ਭੈਣੀਬਾਘਾ, ਮਹਿੰਦਰ ਸਿੰਘ ਭੈਣੀ ਬਾਘਾ, ਕੁਲਵਿੰਦਰ ਕੌਰ ਅਕਲੀਆ, ਮਜ਼ਦੂਰ ਆਗੂ ਨਿੱਕਾ ਸਿੰਘ ਬਹਾਦਰਪੁਰ, ਕਾਂਗਰਸ ਆਗੂ ਗੁਰਪ੍ਰੀਤ ਸਿੰਘ ਵਿੱਕੀ, ਅਕਾਲੀ ਆਗੂ ਪ੍ਰੇਮ ਅਰੋੜਾ, ਗੁਰਚਰਨ ਸਿੰਘ ਭੀਖੀ, ਸੁਖਵਿੰਦਰ ਸਿੰਘ ਅਤਲਾ ਆਦਿ ਨੇ ਕਿਹਾ ਕਿ ਭੀਖੀ ਬਲਾਕ ਨੂੰ ਬਚਾਉਣ ਲਈ ਪਿਛਲੇ 35 ਦਿਨਾਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ | ਉਨ੍ਹਾਂ ਕਿਹਾ ਕਿ ਜੇਕਰ ਬਲਾਕ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਉਹ ਹਰਬਾ ਵਰਤਣਗੇ | ਉਨ੍ਹਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜੋ ਲੋਕਾਂ ਨੂੰ ਪਹਿਲਾ ਤੋਂ ਮੁਹੱਈਆ ਪ੍ਰਸ਼ਾਸਨਿਕ ਸੇਵਾਵਾਂ ਨੂੰ ਵਧਾਉਣ ਦੀ ਬਜਾਏ ਖ਼ਤਮ ਕਰ ਰਹੀ ਹੈ | ਉੱਧਰ ਜਾਮ ਹਟਵਾਉਣ ਲਈ ਪੁੱਜੇ ਪੁਲਿਸ ਅਧਿਕਾਰੀ ਡੀ.ਐਸ.ਪੀ ਪਿ੍ਤਪਾਲ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਸੰਘਰਸ਼ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਸ਼ਾਸਨ ਨਾਲ ਕਰਵਾਉਣਗੇ | ਇਸ ਮੌਕੇ ਰੂਪ ਸਿੰਘ ਢਿੱਲੋਂ, ਭੋਲਾ ਸਿੰਘ ਸਮਾਉਂ, ਜਸਪਾਲ ਅਤਲਾ, ਛੱਜੂ ਰਾਮ ਰਿਸ਼ੀ, ਦਿਨੇਸ਼ ਸੋਨੀ, ਇਕਬਾਲ ਸਿੰਘ ਫਫੜੇ, ਬਲਜੀਤ ਸ਼ਰਮਾ, ਲਕਸ਼ਮੀ ਨਰਾਇਣ ਭੀਖੀ, ਕਰਨੈਲ ਸਿੰਘ ਭੀਖੀ, ਅਮੋਲਕ ਸਿੰਘ ਖੀਵਾ, ਗੁਲਾਬ ਸਿੰਘ ਖੀਵਾ, ਅਮਰੀਕ ਸਿੰਘ ਭੀਖੀ, ਰਣ ਸਿੰਘ, ਭੂਰਾ ਸਿੰਘ ਸਮਾਉਂ, ਗੁਰਨਾਮ ਸਿੰਘ ਗਾਮਾ, ਕਾਲਾ ਸਿੰਘ ਭੀਖੀ, ਬਲਜੀਤ ਸਿੰਘ ਅਤਲਾ, ਸਿੰਦਰਪਾਲ ਕੌਰ ਤੇ ਭੋਲਾ ਸਿੰਘ ਸਮਾਉ ਆਦਿ ਹਾਜ਼ਰ ਸਨ |
ਬਲਾਕ ਬਚਾਓ ਸੰਘਰਸ਼ ਕਮੇਟੀ ਨੇ ਬਰਨਾਲਾ ਸੜਕ ਕੀਤੀ ਜਾਮ
ਅਜੀਤ ਡੈਸਕ
22-07-2025