09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਭਾਕਿਯੂ (ਲੱਖੋਵਾਲ) ਦੀ ਜ਼ਿਲ੍ਹਾ ਵਰਕਿੰਗ ਕਮੇਟੀ ਦੀ ਮੀਟਿੰਗ <br/>

ਅਜੀਤ ਡੈਸਕ 20-07-2025
ਝੁਨੀਰ, 19 ਜੁਲਾਈ (ਸੰਜੀਵ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਜ਼ਿਲ੍ਹਾ ਵਰਕਿੰਗ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ਡੇਰਾ ਬਾਬਾ ਧਿਆਨ ਦਾਸ ਜੀ ਵਿਖੇ ਹੋਈ | ਇਸ ਦੌਰਾਨ ਭਖਦੇ ਕਿਸਾਨੀ ਮਸਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ | ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਲੈਂਡ ਪੂਿਲੰਗ ਨੋਟੀਫ਼ਿਕੇਸ਼ਨ ਰੱਦ ਕੀਤਾ ਜਾਵੇ ਤਾਂ ਜੋ ਠੂਠਿਆਂਵਾਲੀ ਦੀ 212 ਏਕੜ ਜ਼ਮੀਨ ਬਿਨਾਂ ਕੀਮਤ ਪੰਜਾਬ ਸਰਕਾਰ ਜਬਰੀ ਕਬਜ਼ੇ ਕਰ ਰਹੀ ਹੈ | ਉਨ੍ਹਾਂ ਕਿਹਾ ਇਸ ਨਾਲ ਖੇਤੀ, ਡੇਅਰੀ, ਪੋਲਟਰੀ ਬੁਰੀ ਤਰ੍ਹਾਂ ਬਰਬਾਦ ਹੋਣ ਤੋਂ ਇਲਾਵਾ ਗਰੀਬੀ ਤੇ ਬੇਰੁਜ਼ਗਾਰੀ ਵਧੇਗੀ | ਇਸ ਮੌਕੇ ਨਿਰਮਲ ਸਿੰਘ ਝੰਡੂਕੇ, ਪ੍ਰਸ਼ੋਤਮ ਸਿੰਘ ਗਿੱਲ, ਮਲੂਕ ਸਿੰਘ ਝੰਡੂਕੇ, ਰਜਿੰਦਰ ਸਿੰਘ ਮਾਖਾ, ਤੋਤਾ ਸਿੰਘ ਹੀਰਕੇ, ਲਾਭ ਸਿੰਘ ਬਰਨਾਲਾ, ਕਾਕਾ ਸਿੰਘ ਮਾਨਸਾ, ਦਲੇਲ ਸਿੰਘ ਫੱਤਾ ਮਾਲੋਕਾ, ਅਭੀ ਮੌੜ, ਗੁਰਚਰਨ ਸਿੰਘ ਸਰਦੂਲਗੜ੍ਹ, ਅਮਰੀਕ ਸਿੰਘ ਫੱਤਾ ਮਾਲੋਕਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਾਰ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਨਗਰ ਨਿਗਮ ਵਲੋਂ ਬਠਿੰਡਾ ਦੀਆਂ ਸੜਕਾਂ ਤੋਂ ਆਟੋ ਰਿਕਸ਼ਾ ਦੀ ਭੀੜ ਘਟਾਉਣ ਲਈ ਵਿਉਂਤਬੰਦੀ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।