09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਨਗਰ ਨਿਗਮ ਵਲੋਂ ਬਠਿੰਡਾ ਦੀਆਂ ਸੜਕਾਂ ਤੋਂ ਆਟੋ ਰਿਕਸ਼ਾ ਦੀ ਭੀੜ ਘਟਾਉਣ ਲਈ ਵਿਉਂਤਬੰਦੀ ਸ਼ੁਰੂ <br/>

ਅਜੀਤ ਡੈਸਕ 20-07-2025
ਬਠਿੰਡਾ, 19 ਜੁਲਾਈ (ਵੀਰਪਾਲ ਸਿੰਘ)-ਬਠਿੰਡਾ ਸ਼ਹਿਰ ਦੀਆਂ ਸੜਕਾਂ 'ਤੇ ਬੇਲਗਾਮ ਘੁੰਮ ਰਹੇ ਆਟੋ ਰਿਕਸ਼ਾ ਨਾਲ ਸ਼ਹਿਰ ਵਾਸੀਆਂ ਨੂੰ ਆ ਰਹੀ ਟ੍ਰੈਫ਼ਿਕ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਬਠਿੰਡਾ ਵਲੋਂ ਪਹਿਲ ਕਦਮੀ ਕਰਦੇ ਹੋਏ ਸ਼ਹਿਰ 'ਚ ਚੱਲ ਰਹੇ ਆਟੋ ਰਿਕਸ਼ਾ ਦੀ ਗਿਣਤੀ ਕਰਕੇ ਲਗਾਤਾਰ ਵੱਧ ਰਹੇ ਆਟੋ ਰਿਕਸ਼ਾ ਦੀ ਭੀੜ 'ਤੇ ਠੱਲ੍ਹ ਪਾਉਣ ਲਈ ਉਪਰਾਲੇ ਆਰੰਭ ਕਰ ਦਿੱਤੇ ਗਏ ਹਨ | ਬਠਿੰਡਾ ਨਗਰ ਨਿਗਮ ਅਧਿਕਾਰੀ ਸ਼ਹਿਰ ਵਿਚ ਕੈਂਪ ਲਗਾ ਸ਼ਹਿਰ ਦੀਆਂ ਸੜਕਾਂ 'ਤੇ ਘੁੰਮਣ ਵਾਲੇ ਆਟੋ ਰਿਕਸ਼ਾ ਦੀ ਰਜਿਸਟ੍ਰੇਸ਼ਨ ਕਰਨ ਲਈ ਗਿਣਤੀ ਆਰੰਭ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਆਟੋ ਰਿਕਸ਼ਾ ਚਾਲਕ ਆਪਣੇ ਨਾਂਅ 'ਤੇ ਇਕ ਹੀ ਆਟੋ ਰਿਕਸ਼ਾ ਚਲਾ ਸਕਣਗੇ | ਇਸ ਨਾਲ ਸ਼ਹਿਰ 'ਚ ਆਟੋ ਰਿਕਸ਼ਾ ਕਿਰਾਏ 'ਤੇ ਦੇਣ ਵਾਲੇ ਲੋਕਾਂ ਦਾ ਕਾਰੋਬਾਰ ਠੱਪ ਹੋ ਜਾਵੇਗਾ ਅਤੇ ਸ਼ਹਿਰ 'ਚ ਆਟੋ ਰਿਕਸ਼ਿਆਂ ਦੀ ਭੀੜ 'ਤੇ ਲਗਾਮ ਲੱਗਣ ਨਾਲ ਸ਼ਹਿਰ ਦੀ ਟ੍ਰੈਫ਼ਿਕ ਸਮੱਸਿਆ 'ਤੇ ਕਾਫ਼ੀ ਹੱਦ ਤੱਕ ਕੰਟਰੋਲ ਹੋਣ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਹਨ | ਦੱਸਣਯੋਗ ਹੈ ਕਿ ਸ਼ਹਿਰ ਵਿਚ ਬਹੁਤ ਸਾਰੇ ਲੋਕਾਂ ਵਲੋਂ ਵੱਡੀ ਤਾਦਾਦ 'ਚ ਆਟੋ ਰਿਕਸ਼ਾ ਖਰੀਦਕੇ ਆਟੋ ਰਿਕਸ਼ਾ ਖਰੀਦਣ ਤੋਂ ਅਸਮਰੱਥ ਆਟੋ ਚਾਲਕਾਂ ਨੂੰ ਕਿਰਾਏ 'ਤੇ ਦਿੱਤੇ ਜਾਣ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ | ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵੱਡਾ ਮਹਾਂਨਗਰਾਂ ਤੋਂ ਖਰੀਦੇ ਗਏ ਪੁਰਾਣੇ ਡੀਜ਼ਲ ਆਟੋ ਬਠਿੰਡਾ ਸ਼ਹਿਰ 'ਚ ਵਾਤਾਵਰਨ ਨੂੰ ਗੰਧਲਾ ਕਰਨ ਨਾਲ ਟ੍ਰੈਫ਼ਿਕ ਸਮੱਸਿਆ ਪੈਦਾ ਕਰ ਰਹੇ ਹਨ |

ਪਿਛਲੀ ਖ਼ਬਰ ਭਾਕਿਯੂ (ਲੱਖੋਵਾਲ) ਦੀ ਜ਼ਿਲ੍ਹਾ ਵਰਕਿੰਗ ਕਮੇਟੀ ਦੀ ਮੀਟਿੰਗ <br/> ਅਗਲੀ ਖ਼ਬਰ ਮਾਲਵਾ ਕਾਲਜ ਬਠਿੰਡਾ ਦੀ ਬੀ. ਸੀ. ਏ. ਭਾਗ ਪਹਿਲਾ, ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।