ਚਿੱਟਾ ਅਤੇ ਸ਼ਰਾਬ ਬਰਾਮਦ
ਅਜੀਤ ਡੈਸਕ
18-07-2025
ਜ਼ਿਲ੍ਹਾ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ ਕੱਲ੍ਹ ਤੋਂ
ਮਾਨਸਾ, 17 ਜੁਲਾਈ (ਵਿ.ਪ੍ਰਤੀ)-ਜ਼ਿਲ੍ਹਾ ਰਾਈਫ਼ਲ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਡਾ. ਐੱਨ. ਕੇ ਮਹਿਤਾ ਤੇ ਸਕੱਤਰ ਸੁਰਿੰਦਰ ਪਾਲ ਨੇ ਦੱਸਿਆ ਕਿ 29ਵੀਂ ਜ਼ਿਲ੍ਹਾ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ 19 ਤੋਂ 21 ਜੁਲਾਈ ਤੱਕ ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਵਿਖੇ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ 'ਚ ਸਕੂਲ, ਕਾਲਜ, ਐਨ.ਸੀ.ਸੀ. ਅਤੇ ਪੰਜਾਬ ਪੁਲਿਸ ਦੇ ਸ਼ੂਟਰ ਭਾਗ ਲੈਣਗੇ ਅਤੇ ਮੁਕਾਬਲਿਆਂ ਦੇ ਜੇਤੂ ਖਿਡਾਰੀ ਅਗਸਤ ਮਹੀਨੇ 'ਚ 60ਵੀਂ ਪੰਜਾਬ ਸਟੇਟ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਭਾਗ ਲੈਣਗੇ |