ਭੀਖੀ, 16 ਜੁਲਾਈ (ਬਲਕਾਰ ਸਿੰਘ ਸਹੋਤਾ)-ਬਲਾਕ ਭੀਖੀ ਨੂੰ ਤੋੜਨ ਦੇ ਕਿਆਸੇ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਵਲੋਂ ਸਥਾਨਕ ਬੀ. ਡੀ. ਪੀ. ਓ. ਦਫ਼ਤਰ ਅੱਗੇ ਲਗਾਇਆ ਧਰਨਾ 31ਵੇਂ ਦਿਨ ਵੀ ਜਾਰੀ ਰਿਹਾ | ਅੱਜ ਦਾ ਰੋਸ ਮੁਜ਼ਾਹਰਾ ਮੁਜ਼ਾਰਾ ਲਹਿਰ ਦੇ ਮੋਢੀ ਤੇਜਾ ਸਿੰਘ ਸੁਤੰਤਰ ਦੇ 124ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ | ਸੰਬੋਧਨ ਕਰਦਿਆਂ ਮਾਸਟਰ ਛੱਜੂ ਰਾਮ ਰਿਸ਼ੀ ਸੂਬਾ ਆਗੂ ਜਮਹੂਰੀ ਕਿਸਾਨ ਸਭਾ, ਰੂਪ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ, ਭੋਲਾ ਸਿੰਘ ਸਮਾਉਂ ਸੂਬਾ ਆਗੂ ਪੰਜਾਬ ਕਿਸਾਨ ਯੂਨੀਅਨ, ਕਰਨੈਲ ਸਿੰਘ ਭੀਖੀ ਏਟਕ ਆਗੂ, ਸੁਖਵਿੰਦਰ ਸਿੰਘ ਅਤਲਾ ਭਾਕਿਯੂ ਸਿੱਧੂਪੁਰ ਨੇ ਕਿਹਾ ਕਿ ਬੇਸ਼ੱਕ ਲੰਘੇ ਸੋਮਵਾਰ ਬਾਅਦ ਲੋਕ ਰੋਹ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐੱਸ. ਡੀ. ਐੱਮ. ਬੁਢਲਾਡਾ ਗਗਨਦੀਪ ਸਿੰਘ ਨੂੰ ਭੇਜ ਕੇ ਸੰਘਰਸ਼ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਨਾਲ ਕਰਵਾਉਣ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਹਾਲੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੰਘਰਸ਼ ਕਮੇਟੀ ਨੂੰ ਕੋਈ ਵਿਸ਼ੇਸ਼ ਸੱਦਾ ਨਹੀਂ ਆਇਆ, ਜਿਸ ਨੂੰ ਦੇਖਦੇ ਹੋਏ 21 ਜੁਲਾਈ ਨੂੰ ਭੀਖੀ ਵਿਖੇ ਫਿਰ ਵੱਡਾ ਇਕੱਠ ਕਰ ਕੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜਿੰਨੀ ਦੇਰ ਕੋਈ ਠੋਸ ਕਾਰਵਾਈ ਨਹੀ ਕੀਤੀ ਜਾਂਦੀ ਓਨੀ ਦੇਰ ਤੱਕ ਸੰਘਰਸ਼ਸ਼ੀਲ ਜਥੇਬੰਦੀਆਂ ਧਰਨੇ 'ਤੇ ਡਟੀਆਂ ਰਹਿਣਗੀਆਂ | ਇਸ ਮੌਕੇ ਨਿਰਭੈ ਸਿੰਘ ਸਮਾਉਂ, ਚਰਨਾ ਸਿੰਘ ਮੱਤੀ, ਕੁਲਦੀਪ ਸਿੰਘ ਸਿੱਧੂ, ਬੱਲਮ ਸਿੰਘ ਢੈਪਈ, ਭੋਲਾ ਰਾਮ ਪਰਸੇ ਕਾ, ਅਜੈਬ ਸਿੰਘ ਖੀਵਾ, ਰਘਵੀਰ ਸਿੰਘ, ਜੱਗਾ ਸਿੰਘ ਸਮਾਉਂ, ਬਲਦੇਵ ਸਿੰਘ ਸਮਾਉਂ, ਦਰਸ਼ਨ ਸਿੰਘ, ਅਮਰੀਕ ਸਿੰਘ ਖੀਵਾ ਕਲਾਂ, ਜਸਵੀਰ ਸਿੰਘ ਮੈਂਬਰ ਸਮਾਉਂ, ਸੌਂਦਾ ਸਿੰਘ ਖੀਵਾ ਕਲਾਂ, ਨੈਬ ਸਿੰਘ ਖੀਵਾ ਕਲਾਂ,