25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਹਰਵਿੰਦਰ ਕੌਰ ਦੇ ਮਰਨ ਉਪਰੰਤ ਪਰਿਵਾਰ ਨੇ ਕੀਤੀਆਂ ਅੱਖਾਂ ਦਾਨ <br/>

ਅਜੀਤ ਡੈਸਕ 16-07-2025
ਬੁਢਲਾਡਾ, 15 ਜੁਲਾਈ (ਸਵਰਨ ਸਿੰਘ ਰਾਹੀ)-ਸ਼ਹਿਰ ਦੇ ਵਸਨੀਕ ਅਮਰਜੀਤ ਸਿੰਘ ਸਾਹਨੀ ਦੀ ਪਤਨੀ ਹਰਵਿੰਦਰ ਕੌਰ (65) ਦੇ ਅਚਾਨਕ ਅਕਾਲ ਚਲਾਣੇ 'ਤੇ ਪਰਿਵਾਰ ਵਲੋਂ ਨੇਕੀ ਫਾਊਾਡੇਸ਼ਨ ਬੁਢਲਾਡਾ ਦੀ ਪ੍ਰੇਰਨਾ ਸਦਕਾ ਅੱਖਾਂ ਦਾਨ ਕੀਤੀਆਂ ਗਈਆਂ ਹਨ | ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਹਰਵਿੰਦਰ ਕੌਰ ਦੇ ਦੇਹਾਂਤ ਸਬੰਧੀ ਪਰਿਵਾਰ ਵਲੋਂ ਜਾਣਕਾਰੀ ਦੇਣ ਉਪਰੰਤ ਸਰਕਾਰੀ ਏਮਜ਼ ਹਸਪਤਾਲ ਬਠਿੰਡਾ ਦੀ ਡਾਕਟਰੀ ਟੀਮ ਨੂੰ ਬੁਲਾਇਆ ਅਤੇ ਮਿ੍ਤਕਾ ਦੇ ਪਤੀ ਅਮਰਜੀਤ ਸਿੰਘ, ਪੁੱਤਰ ਜਸਵਿੰਦਰ ਸਿੰਘ ਰੋਮੀ ਅਤੇ ਪੁੱਤਰੀ ਮਨਪ੍ਰੀਤ ਕੌਰ ਵੱਲੋਂ ਅੱਖਾਂ ਹਸਪਤਾਲ ਦੀ ਟੀਮ ਨੂੰ ਸੌਂਪੀਆਂ ਗਈਆਂ | ਉਨ੍ਹਾਂ ਕਿਹਾ ਕਿ ਦੋ ਵਿਅਕਤੀਆਂ ਦੀਆਂ ਅੱਖਾਂ ਨੂੰ ਰੌਸ਼ਨੀ ਮਿਲ ਸਕੇਗੀ | ਇਸ ਮੌਕੇ ਚਰਨਜੀਤ ਸਿੰਘ ਐੱਸ ਡੀ ਓ, ਪ੍ਰਭਜੋਤ ਸਿੰਘ ਸਾਹਨੀ, ਮਨਿੰਦਰਪਾਲ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਚਿੱਟਾ ਅਤੇ ਸਮੈਕ ਬਰਾਮਦ ਅਗਲੀ ਖ਼ਬਰ ਪਛੜੀਆਂ ਸ਼ੇ੍ਰਣੀਆਂ ਲਈ 27 ਫ਼ੀਸਦੀ ਰਾਖਵਾਂਕਰਨ ਲਾਗੂ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।