ਮਾਨਸਾ, 15 ਜੁਲਾਈ (ਸ. ਰਿ.)-ਥਾਣਾ ਸਦਰ ਮਾਨਸਾ ਪੁਲਿਸ ਨੇ ਪਿੰਡ ਰਾਮਦਿੱਤਾ ਵਾਲਾ ਨੇੜੇ ਅਮਨਦੀਪ ਸਿੰਘ ਵਾਸੀ ਜੀਵਨ ਸਿੰਘ ਬਸਤੀ ਮਾਨਸਾ ਤੇ ਹਰਪਾਲ ਸਿੰਘ ਵਾਸੀ ਨੰਗਲ ਖ਼ੁਰਦ ਕੋਲੋਂ 6 ਗ੍ਰਾਮ ਚਿੱਟਾ ਅਤੇ ਥਾਣਾ ਸ਼ਹਿਰੀ ਬੁਢਲਾਡਾ ਪੁਲਿਸ ਨੇ ਕਰਨ ਵਾਸੀ ਬੁਢਲਾਡਾ ਤੋਂ 7 ਗ੍ਰਾਮ ਸਮੈਕ ਬਰਾਮਦ ਕੀਤੀ ਹੈ | ਉਕਤ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ |