25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪਛੜੀਆਂ ਸ਼ੇ੍ਰਣੀਆਂ ਲਈ 27 ਫ਼ੀਸਦੀ ਰਾਖਵਾਂਕਰਨ ਲਾਗੂ ਕਰਨ ਦੀ ਮੰਗ

ਅਜੀਤ ਡੈਸਕ 16-07-2025
ਮਾਨਸਾ, 15 ਜੁਲਾਈ (ਸਟਾਫ਼ ਰਿਪੋਰਟਰ)-ਪੰਜਾਬ 'ਚ ਆਉਣ ਵਾਲੀ ਸਰਕਾਰ ਕਿਸ ਪਾਰਟੀ ਦੀ ਬਣੇਗੀ ਇਹ ਪਛੜੀਆਂ ਜਾਤੀਆਂ ਦੀ ਵੋਟ ਤੈਅ ਕਰੇਗੀ, ਕਿਉਂਕਿ ਇਸ ਵਰਗ ਦੇ ਲੋਕ ਜਾਗਰੂਕ ਹੋ ਚੁੱਕੇ ਹਨ | ਇਹ ਪ੍ਰਗਟਾਵਾ ਓ.ਬੀ.ਸੀ. ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਤੇ ਜਰਨਲ ਸਕੱਤਰ ਲਾਲ ਚੰਦ ਯਾਦਵ ਨੇ ਕਰਦਿਆਂ ਦੋਸ਼ ਲਗਾਇਆ ਕਿ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ, ਸਭ ਨੇ ਸਮਾਜ ਦੀਆਂ ਵੋਟਾਂ ਲੈ ਕੇ ਧ੍ਰੋਹ ਕਮਾਇਆ ਹੈ | ਮੰਡਲ ਕਮਿਸ਼ਨ ਦੀ ਰਿਪੋਰਟ ਅਨੁਸਾਰ ਭਾਰਤ ਸਰਕਾਰ ਵਲੋਂ ਪਛੜੇ ਵਰਗਾਂ ਨੂੰ ਨੌਕਰੀਆਂ ਅਤੇ ਦਾਖ਼ਲਿਆਂ 'ਚ 27 ਫ਼ੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ ਪ੍ਰੰਤੂ ਪੰਜਾਬ ਵਿਚ ਸਿਰਫ਼ 12 ਫ਼ੀਸਦੀ ਹੀ ਦਿੱਤਾ ਗਿਆ ਹੈ ਜਦੋਂਕਿ ਆਬਾਦੀ 42 ਫ਼ੀਸਦੀ ਹੈ | ਉਨ੍ਹਾਂ ਕਿਹਾ ਕਿ ਨੈਸ਼ਨਲ ਕਮਿਸ਼ਨ ਫ਼ਾਰ ਬੈਕਵਾਰਡ ਕਲਾਸਿਜ ਵਲੋਂ ਮਈ 2024 'ਚ ਪੱਤਰ ਜਾਰੀ ਕਰ ਕੇ ਓ. ਬੀ. ਸੀ. ਵਰਗ ਲਈ ਪੰਜਾਬ ਵਿਚ ਰਾਖਵਾਂਕਰਨ 'ਚ ਵਾਧਾ ਕਰ ਕੇ 25 ਫ਼ੀਸਦੀ ਕਰਨ ਦੀ ਸਿਫ਼ਾਰਸ਼ ਕੀਤੀ ਸੀ, ਪਰ ਪੰਜਾਬ ਦੀ ਆਮ ਆਦਮੀ ਸਰਕਾਰ ਨੇ ਪੱਤਰ ਨੂੰ ਅਜੇ ਤੱਕ ਚੁੱਪ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਪਛੜੇ ਵਰਗਾਂ ਦੀ ਆਬਾਦੀ ਅਨੁਸਾਰ ਬਣਦਾ ਰਾਖਵਾਂਕਰਨ ਤੁਰੰਤ ਲਾਗੂ ਕੀਤਾ ਜਾਵੇ |
ਪਿਛਲੀ ਖ਼ਬਰ ਹਰਵਿੰਦਰ ਕੌਰ ਦੇ ਮਰਨ ਉਪਰੰਤ ਪਰਿਵਾਰ ਨੇ ਕੀਤੀਆਂ ਅੱਖਾਂ ਦਾਨ <br/> ਅਗਲੀ ਖ਼ਬਰ ਪਿੰਡਾਂ ਦੀਆਂ ਹੱਡਾ ਰੋੜੀਆਂ ਬੰਦ ਹੋਣ 'ਤੇ ਪਸ਼ੂ ਪਾਲਕ ਮੁਸੀਬਤ 'ਚ ਫਸੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।