25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਨਿਪਾਲ ਸਰਕਾਰ ਵਲੋਂ ਤ੍ਰਿਸ਼ੂਲੀ-ਭੋਟੇ ਕੋਸ਼ੀ ਨਦੀ ਪ੍ਰਣਾਲੀ ਚ ਆਏ ਲਾਪਤਾ ਹੋਏ ਲੋਕਾਂ ਨੂੰ ਮ੍ਰਿਤਕ ਮੰਨਣ

ਕਾਠਮੰਡੂ (ਨਿਪਾਲ), 25 ਨਵੰਬਰ - ਨਿਪਾਲ ਵਿਚ ਭਾਰਤੀ ਦੂਤਾਵਾਸ ਨੇ ਦੱਸਿਆ ਹੈ ਕਿ ਨਿਪਾਲ ਸਰਕਾਰ ਨੇ ਉਨ੍ਹਾਂ ਵਿਅਕਤੀਆਂ ਨੂੰ ਮ੍ਰਿਤਕ...

ਅਜੀਤ ਡੈਸਕ 25-11-2026

ਕਾਠਮੰਡੂ (ਨਿਪਾਲ),  25 ਨਵੰਬਰ  - ਨਿਪਾਲ ਵਿਚ ਭਾਰਤੀ ਦੂਤਾਵਾਸ ਨੇ ਦੱਸਿਆ ਹੈ ਕਿ ਨਿਪਾਲ ਸਰਕਾਰ ਨੇ ਉਨ੍ਹਾਂ ਵਿਅਕਤੀਆਂ ਨੂੰ ਮ੍ਰਿਤਕ ਮੰਨਣ ਅਤੇ ਐਲਾਨਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜੋ 26 ਅਗਸਤ, 2026 ਨੂੰ ਤ੍ਰਿਸ਼ੂਲੀ-ਭੋਟੇ ਕੋਸ਼ੀ ਨਦੀ ਪ੍ਰਣਾਲੀ ਵਿਚ ਆਏ ਅਚਾਨਕ ਹੜ੍ਹ ਤੋਂ ਬਾਅਦ ਲਾਪਤਾ ਹੋ ਗਏ ਸਨ।
ਨਿਪਾਲ ਦੀ 'ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ' ਨੇ ਆਪਣੀ ਵੈੱਬਸਾਈਟ 'ਤੇ 213 ਲਾਪਤਾ ਭਾਰਤੀ ਨਾਗਰਿਕਾਂ ਦੀ ਸੂਚੀ ਜਾਰੀ ਕੀਤੀ ਹੈ ਅਤੇ ਇਸ ਵਿਚ ਨਾਮ ਜੋੜਨ, ਹਟਾਉਣ ਜਾਂ ਸੋਧ ਕਰਨ ਸੰਬੰਧੀ ਇਤਰਾਜ਼/ਸੁਝਾਅ ਮੰਗੇ ਹਨ। ਜੇਕਰ ਪਰਿਵਾਰਿਕ ਮੈਂਬਰਾਂ ਨੂੰ ਕੋਈ ਚਿੰਤਾ ਹੈ ਜਾਂ ਉਹ ਕੋਈ ਬਦਲਾਅ ਕਰਵਾਉਣਾ ਚਾਹੁੰਦੇ ਹਨ, ਤਾਂ ਉਹ 2 ਦਸੰਬਰ, 2026 ਤੋਂ ਪਹਿਲਾਂ ਕਾਠਮੰਡੂ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕਰ ਸਕਦੇ ਹਨ। ਸੂਚੀ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਬਾਅਦ, ਦੂਤਾਵਾਸ ਨਿਪਾਲ ਦੇ ਸਥਾਨਕ ਅਧਿਕਾਰੀਆਂ ਤੋਂ ਮੌਤ ਦੇ ਸਰਟੀਫਿਕੇਟ ਪ੍ਰਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ।

ਅਗਲੀ ਖ਼ਬਰ ਤਲਵੰਡੀ ਸਾਬੋ-ਭੁੱਚੋ ਮੰਡੀ ਪੱਟੀ ਨੂੰ ਟੈਕਸਟਾਈਲ ਤੇ ਸਪਿਨਿੰਗ ਹੱਬ ਚ ਬਦਲਿਆ ਜਾਵੇਗਾ - ਸੁਖਬੀਰ ਸਿੰਘ ਬਾਦਲ