30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਨਸ਼ਾ ਤਸਕਰਾਂ ਦੀ ਜ਼ਮਾਨਤ ਦੇਣ ਵਾਲਿਆਂ ਖ਼ਿਲਾਫ਼ ਹੋ ਸਕਦੀ ਹੈ ਕਾਰਵਾਈ-ਖੁੱਡੀਆਂ

ਪਿੰਡ ਖੁੱਡੀਆਂ ਗੁਲਾਬ ਸਿੰਘ ਵਿਖੇ ਸੰਬੋਧਨ ਕਰਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ | ਤਸਵੀਰ : ਵਿਰਕ ਲੰਬੀ <br/> 19-07-2025
ਲੰਬੀ, 18 ਜੁਲਾਈ (ਮੇਵਾ ਸਿੰਘ)-ਪੰਜਾਬ ਸਰਕਾਰ ਬਹੁਤ ਜਲਦ ਇਕ ਪ੍ਰੋਗਰਾਮ ਲੈ ਕੇ ਆ ਰਹੀ ਹੈ, ਜਿਸ 'ਚ ਨਸ਼ਾ ਤਸਕਰਾਂ ਜਾਂ ਖਾਣ ਵਾਲਿਆਂ ਦੇ ਹੱਕ 'ਚ ਮੈਂਬਰ ਪੰਚਾਇਤ, ਸਰਪੰਚ ਜਾਂ ਕਿਸੇ ਹੋਰ ਵਲੋਂ ਜ਼ਮਾਨਤ ਦਿੱਤੀ ਜਾਵੇਗੀ ਤਾਂ ਉਸ ਉੱਪਰ ਬਣਦੀ ਕਾਨੂੰਨੀ ਕਾਰਵਾਈ ਹੋਣ ਦੇ ਨਾਲ-ਨਾਲ ਪੰਚ ਜਾਂ ਸਰਪੰਚ ਦਾ ਅਹੁਦਾ ਵੀ ਖ਼ਤਮ ਹੋ ਸਕਦਾ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਜੱਦੀ ਪਿੰਡ ਖੁੱਡੀਆਂ ਗੁਲਾਬ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਤ ਤਹਿਤ ਕਰਵਾਏ ਸਮਾਗਮ 'ਚ ਕੀਤਾ | ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਕਰਨ ਵਾਲਿਆਂ ਨੇ ਜਿਹੜੀ 2 ਨੰਬਰ ਦੀ ਕਮਾਈ ਕਰਕੇ ਨਾਜਾਇਜ਼ ਤੌਰ 'ਤੇ ਉਸਾਰੀਆਂ ਕੀਤੀਆਂ ਹਨ, ਪੰਜਾਬ ਸਰਕਾਰ ਵਲੋਂ ਉਨ੍ਹਾਂ 'ਤੇ ਪੀਲਾ ਪੰਜਾ ਚਲਾ ਕੇ ਢਾਹਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਖ਼ਾਤਮੇ ਲਈ ਇਕੱਲੀ ਸਖ਼ਤੀ ਹੀ ਨਹੀਂ ਕਰ ਰਹੀ, ਸਗੋਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਮੁੱਖ ਮੰਤਰੀ ਨੇ ਪਿਛਲੇ ਦਿਨੀਂ ਸਾਰੇ ਪੰਜਾਬ ਵਿਚ ਕਰੀਬ 3000 ਖੇਡ ਸਟੇਡੀਅਮ ਬਣਾਉਣ ਦਾ ਐਲਾਨ ਵੀ ਕੀਤਾ ਹੈ, ਤਾਂ ਕਿ ਨੌਜਵਾਨ ਖੇਡਾਂ ਨਾਲ ਜੁੜ ਕੇ ਨਸ਼ਿਆਂ ਦੀ ਭੈੜੀ ਬਿਮਾਰੀ ਤੋਂ ਬਚ ਸਕਣ | ਉਨ੍ਹਾਂ ਕਿਹਾ ਕਿ 30 ਖੇਡ ਸਟੇਡੀਅਮ ਹਲਕਾ ਲੰਬੀ 'ਚ ਬਣਾਏ ਜਾਣੇ ਹਨ, ਜਿਨ੍ਹਾਂ ਦੀ ਸ਼ੁਰੂਆਤ ਬਹੁਤ ਜਲਦ ਕਰ ਦਿੱਤੀ ਜਾਵੇਗੀ | ਇਕ ਸਵਾਲ ਦੇ ਜਵਾਬ ਵਿਚ ਕੈਬਨਿਟ ਮੰਤਰੀ ਨੇ ਕਿਹਾ ਕਿ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਜਦੋਂ ਚੱਲੀ ਹੈ ਤਾਂ ਉਸ ਦੌਰਾਨ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ 9000 ਮੁਕੱਦਮੇ ਤੇ ਕਰੀਬ 6000 ਗਿ੍ਫ਼ਤਾਰੀ ਕੀਤੀਆਂ ਹਨ | ਇਸ ਮੌਕੇ ਰਾਕੇਸ਼ ਬਿਸ਼ਨੋਈ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਲੰਬੀ, ਡਾ. ਗੁਰਦਿੱਤ ਸਿੰਘ ਡਿਪਟੀ ਡਾਇਰੈਕਟਰ, ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ, ਗੁਰਦੀਪ ਸਿੰਘ ਨਾਇਬ ਤਹਿਸੀਲਦਾਰ ਲੰਬੀ, ਹਲਕਾ ਲੰਬੀ ਮੋਰਚੇ ਦੇ ਇੰਚਾਰਜ ਪਰਮਪਾਲ ਸਿੰਘ, ਕੈਬਨਿਟ ਮੰਤਰੀ ਦੇ ਨਿੱਜੀ ਸਹਾਇਕ ਗੁਰਬਾਜ ਸਿੰਘ ਖੁੱਡੀਆਂ, ਜਥੇਦਾਰ ਵਿਪਨਦੀਪ ਸਿੰਘ ਖੁੱਡੀਆਂ, ਗੁਰਵਿੰਦਰ ਸਿੰਘ ਐੱਸ. ਐੱਚ. ਓ. ਲੰਬੀ, ਡਾ. ਸ਼ਕਤੀਪਾਲ, ਗੁਰਬਾਜ ਸਿੰਘ ਵਣਵਾਲਾ, ਸਰਪੰਚ ਰੁਪਿੰਦਰ ਸਿੰਘ ਖੁੱਡੀਆਂ ਗੁਲਾਬ ਸਿੰਘ, ਸੈਕਟਰੀ ਵਾਸ਼ਦੇਵ, ਭੁਪਿੰਦਰ ਸਿੰਘ, ਜਗਮੀਤ ਸਿੰਘ ਖੁੱਡੀਆਂ, ਰਛਪਾਲ ਸਿੰਘ ਸਾਬਕਾ ਚੇਅਰਮੈਨ, ਨਿਰਮਲ ਸਿੰਘ ਨੰਬਰਦਾਰ, ਸਾਬਕਾ ਸਰਪੰਚ ਸੁਖਪਾਲ ਸਿੰਘ, ਸਾਹਿਬ ਸਿੰਘ ਤੇ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਰੁਪਾਣਾ ਵਿਖੇ ਬਿਜਲੀ ਵਿਭਾਗ ਦੀ ਇਮਾਰਤ ਦੀ ਹਾਲਤ ਬਣੀ ਖ਼ਸਤਾ <br/> ਅਗਲੀ ਖ਼ਬਰ ਰਾਮਨਗਰ ਵਿਖੇ ਸਕੂਲ ਕਮੇਟੀ ਨੂੰ ਲੈ ਕੇ ਚੱਲ ਰਹੀ ਤਕਰਾਰ ਨੇ ਗੰਭੀਰ ਰੂਪ ਕੀਤਾ ਧਾਰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।