ਮਲੋਟ, 16 ਜੁਲਾਈ (ਪਾਟਿਲ)-ਸਮਾਜ ਸੇਵੀ ਸੰਸਥਾ ਭੋਲੇ ਕੀ ਫੌਜ ਦੀ ਮਹਿਲਾ ਵਿੰਗ ਦੀ ਪ੍ਰਧਾਨ ਦੀਪ ਗਗਨੇਜਾ ਨੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਕੰਮ ਵਿਚ ਸਮਾਜ ਸੇਵਕ ਰਾਜੀਵ ਬਾਵਾ, ਸਾਂਝ ਕੇਂਦਰ ਦੇ ਇੰਚਾਰਜ ਅਮਨ, ਵੈਟਰਨਰੀ ਹਸਪਤਾਲ ਦੇ ਇੰਚਾਰਜ ਡਾ. ਪਰਸ਼ੋਤਮ, ਡਾ. ਮਨਵਿੰਦਰ, ਡਾ. ਸੁਖਦੇਵ ਸਿੰਘ ਗਿੱਲ ਅਤੇ ਭੋਲੇ ਕੀ ਫੌਜ ਦੇ ਸਰਪ੍ਰਸਤ ਰਾਹੁਲ ਗਗਨੇਜਾ ਨੇ ਵੀ ਸਹਿਯੋਗ ਦਿੱਤਾ | ਰਾਹੁਲ ਗਗਨੇਜਾ ਨੇ ਦੱਸਿਆ ਕਿ ਇਸ ਸਾਲ ਸੰਸਥਾ ਸਾਉਣ ਦੇ ਮਹੀਨੇ ਦੌਰਾਨ ਵੱਖ-ਵੱਖ ਥਾਵਾਂ 'ਤੇ ਬੂਟੇ ਲਗਾਏਗੀ | ਮਹਿਲਾ ਵਿੰਗ ਦੀ ਪ੍ਰਧਾਨ ਦੀਪ ਗਗਨੇਜਾ ਨੇ ਇਸ ਕੰਮ ਵਿਚ ਮਦਦ ਕਰਨ ਲਈ ਸਾਰੇ ਸਮਾਜ ਸੇਵਕਾਂ ਦਾ ਧੰਨਵਾਦ ਕੀਤਾ |