17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸਰਕਾਰੀ ਸਕੂਲ ਯੱਕੋਪੁਰ ਖ਼ੁਰਦ ਦੇ 'ਦਿਵਿਆਂਗ ਬੱਚਿਆਂ' ਦਾ ਵਿੱਦਿਅਕ ਟੂਰ ਜੰਗ-ਏ-ਆਜ਼ਾਦੀ ਸਮਾਰਕ ਗਿਆ

ਅਜੀਤ ਡੈਸਕ 21-11-2025
ਲੋਹੀਆਂ ਖਾਸ, 20 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲੋਹੀਆਂ ਖ਼ਾਸ ਸ੍ਰੀ ਰਮੇਸ਼ਵਰ ਚੰਦਰ ਦੀ ਅਗਵਾਈ ਹੇਠ ਬਲਾਕ ਲੋਹੀਆਂ ਖ਼ਾਸ ਦੇ ਦਿਵਿਆਂਗ ਬੱਚਿਆਂ ਦਾ ਵਿੱਦਿਅਕ ਟੂਰ ਸਰਕਾਰੀ ਪ੍ਰਾਇਮਰੀ ਸਕੂਲ ਯੱਕੋਪੁਰ ਖ਼ੁਰਦ ਤੋਂ ਜੰਗ-ਏ-ਆਜ਼ਾਦੀ ਸਮਾਰਕ, ਕਰਤਾਰਪੁਰ ਵਿਖ਼ੇ ਇੱਕ ਬੱਸ ਰਾਹੀਂ ਗਿਆ | ਇਸ ਬੱਸ ਨੂੰ ਹਰਜਿੰਦਰ ਸਿੰਘ ਸੀਚੇਵਾਲ ਵਾਈਸ ਚੇਅਰਮੈਨ ਬੈਕਫਿੰਕੋ ਪੰਜਾਬ ਤੇ ਸੰਗਠਨ ਇੰਚਾਰਜ ਸ਼ਾਹਕੋਟ ਆਮ ਆਦਮੀ ਪਾਰਟੀ ਅਤੇ ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਸਰਬਜੀਤ ਸਿੰਘ ਚਤਰੱਥ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਸ ਮÏਕੇ ਉਹਨਾਂ ਦੇ ਨਾਲ ਡਾ. ਹਰਜੀਤ ਸਿੰਘ ਭੰਗੂ ਬਲਾਕ ਪ੍ਰਧਾਨ ਅਤੇ ਰਜਿੰਦਰ ਸਿੰਘ ਭੁੱਲਰ ਜਿਲ੍ਹਾ ਯੂਥ ਪ੍ਰਧਾਨ ਵੀ ਵਿਸ਼ੇਸ਼ ਤÏਰ 'ਤੇ ਹਾਜ਼ਰ ਸਨ | ਸਕੂਲ ਮੁਖੀ ਸ੍ਰੀਮਤੀ ਪਰਮਜੀਤ ਕÏਰ ਨੇ ਆਏ ਹੋਏ ਤਮਾਮ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ | ਇਸ ਮÏਕੇ ਬੀ.ਪੀ.ਈ.ਓ. ਸ੍ਰੀ ਰਮੇਸ਼ਵਰ ਚੰਦਰ, ਸੀ. ਐੱਚ. ਟੀ. ਲੋਹੀਆਂ ਖ਼ਾਸ ਭੁਪਿੰਦਰ ਸਿੰਘ ਤੇ ਮਾ. ਪਰਮਿੰਦਰ ਸਿੰਘ ਨੇ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਬੱਚਿਆਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ | ਇਸ ਮÏਕੇ ਪਿੰਡ ਯੱਕੋਪੁਰ ਖੁਰਦ ਦੇ ਸਰਪੰਚ ਸੰਗਤ ਰਾਮ ਯੱਕੂ, ਗੁਰਦੀਪ ਸਿੰਘ ਪੰਚ, ਪਰਮਿੰਦਰ ਸਿੰਘ ਪੰਚ, ਬਲਵੀਰ ਸਿੰਘ ਗੁਰਦਵਾਰਾ ਕਮੇਟੀ ਮੈਂਬਰ, ਅੰਜਨਾ ਕੁਮਾਰੀ ਪੰਚ, ਸੁਨੀਲ ਕੁਮਾਰ ਸਕੂਲ ਕਮੇਟੀ ਚੇਅਰਮੈਨ, ਮਾ ਸਤਨਾਮ ਸਿੰਘ ਰਿਟਾ. ਅਧਿਆਪਕ, ਬਲਵੀਰ ਕÏਰ ਆਂਗਣਵਾੜੀ ਵਰਕਰ, ਸ਼ਿੰਦਰਪਾਲ ਆਂਗਣਵਾੜੀ ਸੁਪਰਵਾਇਜ਼ਰ, ਮੈਡਮ ਹਰਜੀਤ ਕÏਰ, ਮੈਡਮ ਦਲਜੀਤ ਕÏਰ, ਮੈਡਮ ਸੁਸ਼ਮਿਤਾ, ਜਸਵਿੰਦਰ ਕÏਰ ਕੁੱਕ, ਹਰਪ੍ਰੀਤ ਕੁੱਕ, ਪਰਮਜੀਤ ਕÏਰ ਹੈਲਪਰ, ਰਾਣੀ ਅੰਟੀ, ਵਿਜੈ ਚÏਹਾਨ, ਪ੍ਰਭਜਿੰਦਰ ਸਿੰਘ, ਹਰਮੇਸ਼ ਲਾਲ, ਅਨਿਲ ਕੁਮਾਰ, ਜਸਦੇਵ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਕੋਟਲਾ ਸੂਰਜ ਮੱਲ 'ਚ ਸ਼ੇਰੋਵਾਲੀਆ ਦਾ ਪ੍ਰਧਾਨ ਬਣਨ 'ਤੇ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਅਗਰਵਾਲ ਪਰਿਵਾਰ ਨਾਲ ਵਿਧਾਇਕ ਸ਼ੇਰੋਵਾਲੀਆ ਵਲੋਂ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।