17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਵਿੱਕੀ ਮਿੱਡੂਖੇੜਾ ਹੱਤਿਆ ਮਾਮਲਾ: ਮੁਲਜ਼ਮ ਧਰਮਿੰਦਰ ਗੁਗਨੀ ਖਿਲਾਫ਼ ਦੋਸ਼ ਤੈਅ

ਐੱਸ. ਏ. ਐੱਸ. ਨਗਰ, 17 ਸਤੰਬਰ (ਕਪਿਲ ਵਧਵਾ)- ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੀ ਸਾਲ 2021 ਦੇ ਹੱਤਿਆ ਮਾਮਲੇ ਵਿਚ ਅਦਾਲਤ ਨੇ ਜੇਲ੍ਹ ਵਿਚ ਬੰਦ ਮੁਲਜ਼ਮ ਧਰਮਿੰਦਰ ਸਿੰਘ ਉਰਫ਼ ਗੁਗਨੀ ਖਿਲਾਫ਼ ਧਾਰਾ 302, 120-ਬੀ, 482 ਅਤੇ 34 ਆਈ.ਪੀ.ਸੀ. ਤਹਿਤ ਦੋਸ਼ ਤੈਅ ਕਰ ਦਿੱਤੇ ਹਨ। ਮੁਲਜ਼ਮ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਗਿਆ।

ਅਜੀਤ ਡੈਸਕ 17-09-2026

ਐੱਸ. ਏ. ਐੱਸ. ਨਗਰ, 17 ਸਤੰਬਰ (ਕਪਿਲ ਵਧਵਾ)- ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੀ ਸਾਲ 2021 ਦੇ ਹੱਤਿਆ ਮਾਮਲੇ ਵਿਚ ਅਦਾਲਤ ਨੇ ਜੇਲ੍ਹ ਵਿਚ ਬੰਦ ਮੁਲਜ਼ਮ ਧਰਮਿੰਦਰ ਸਿੰਘ ਉਰਫ਼ ਗੁਗਨੀ ਖਿਲਾਫ਼ ਧਾਰਾ 302, 120-ਬੀ, 482 ਅਤੇ 34 ਆਈ.ਪੀ.ਸੀ. ਤਹਿਤ ਦੋਸ਼ ਤੈਅ ਕਰ ਦਿੱਤੇ ਹਨ। ਮੁਲਜ਼ਮ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੋਸ਼ਾਂ ’ਤੇ ਮੁਲਜ਼ਮ ਨੇ ਖੁਦ ਨੂੰ ਬੇਕਸੂਰ ਦੱਸਦਿਆਂ ਮੁਕੱਦਮੇ ਦੀ ਮੰਗ ਕੀਤੀ। ਸੁਣਵਾਈ ਦੌਰਾਨ ਅਦਾਲਤ ਨੇ ਪੁਲਿਸ ਵਲੋਂ ਧਾਰਾ 173 ਤਹਿਤ ਪੇਸ਼ ਕੀਤੀ ਰਿਪੋਰਟ ਅਤੇ ਰਿਕਾਰਡ ’ਤੇ ਮੌਜੂਦ ਦਸਤਾਵੇਜ਼ਾਂ ਦੀ ਪੜਤਾਲ ਉਪਰੰਤ ਮੁਲਜ਼ਮ ਖਿਲਾਫ਼ ਪਹਿਲੀ ਨਜ਼ਰੇ ਮਾਮਲਾ ਬਣਦਾ ਪਾਇਆ। ਅਦਾਲਤ ਨੇ ਮੁਕੱਦਮੇ ਦੀ ਅਗਲੀ ਕਾਰਵਾਈ ਲਈ ਇਸਤਗਾਸਾ ਪੱਖ ਦੇ ਪਹਿਲੇ ਚਾਰ ਗਵਾਹਾਂ ਨੂੰ 6 ਅਕਤੂਬਰ 2026 ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਗਵਾਹਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਜ਼ਿਲ੍ਹਾ ਅਟਾਰਨੀ, ਐੱਸ.ਏ.ਐੱਸ. ਨਗਰ ਮੁਹਾਲੀ ਅਤੇ ਐੱਸ.ਐੱਸ.ਪੀ. ਮੁਹਾਲੀ ਦੇ ਦਫ਼ਤਰ ਨੂੰ ਹੁਕਮ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਤਿੰਨ ਮੁਲਜ਼ਮਾਂ ਸਾਜਨ, ਅਨਿਲ ਅਤੇ ਅਜੈ ਨੂੰ 27 ਜਨਵਰੀ 2025 ਨੂੰ ਅਦਾਲਤ ਵਲੋਂ ਉਮਰਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।

ਪਿਛਲੀ ਖ਼ਬਰ ਪੀ.ਏ.ਸੀ. ਦੀ ਮੀਟਿੰਗ ਲਈ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੇ ਮੁੱਖ ਮੰਤਰੀ ਮਾਨ ਅਗਲੀ ਖ਼ਬਰ ਮੁੱਖ ਮੰਤਰੀ ਸੈਣੀ ਨੇ ਨਸ਼ਿਆਂ ਵਿਰੁੱਧ ਮੈਰਾਥਨ ਨੂੰ ਦਿਖਾਈ ਹਰੀ ਝੰਡੀ