ਸ਼ਾਹਕੋਟ, 20 ਨਵੰਬਰ (ਦਲਜੀਤ ਸਿੰਘ ਸਚਦੇਵਾ)- ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਦੂਜੀ ਵਾਰ ਕਾਂਗਰਸ ਜਲੰਧਰ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾਣ ਦੀ ਖੁਸ਼ੀ ਵਿਚ ਪਿੰਡ ਕੋਟਲਾ ਸੂਰਜ ਮੱਲ (ਸ਼ਾਹਕੋਟ) 'ਚ ਗੁਰਨਾਮ ਸਿੰਘ ਖੋਸਾ ਸਾਬਕਾ ਸਰਪੰਚ ਦੇ ਗ੍ਰਹਿ ਵਿਖੇ ਸਮਾਜ ਸੇਵਕ ਬਾਬਾ ਜਸਵੰਤ ਸਿੰਘ ਕੋਟਲਾ ਤੇ ਜਗਤਾਰ ਸਿੰਘ ਤਾਰੀ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਢੰਡੋਵਾਲ ਦੀ ਅਗਵਾਈ ਹੇਠ ਕਾਂਗਰਸੀਆਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਜਗਤਾਰ ਸਿੰਘ ਤਾਰੀ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਲਾਡੀ ਸ਼ੇਰੋਵਾਲੀਆ ਨੂੰ ਦੁਬਾਰਾ ਜ਼ਿਲ੍ਹਾ ਪ੍ਰਧਾਨ ਬਣਾ ਕੇ ਸ਼ਾਹਕੋਟ ਹਲਕੇ ਨੂੰ ਵੱਡਾ ਮਾਣ ਬਖ਼ਸ਼ਿਆ ਹੈ | ਇਸ ਮੌਕੇ ਸਰਪੰਚ ਰਵਿੰਦਰ ਸਿੰਘ, ਦਵਿੰਦਰ ਸਿੰਘ ਪ੍ਰਧਾਨ, ਪਰਵਿੰਦਰ ਸਿੰਘ ਨੰਬਰਦਾਰ, ਬਲਦੇਵ ਸਿੰਘ ਖੋਸਾ, ਗੁਰਦੇਵ ਸਿੰਘ ਖੋਸਾ, ਬਲਵੀਰ ਸਿੰਘ ਟਰਾਂਸਪੋਰਟਰ, ਊਧਮ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਗੁਰਮੇਜ ਸਿੰਘ ਖਾਲਸਾ, ਸੋਹਣ ਸਿੰਘ ਖਾਲਸਾ, ਸਤਵਿੰਦਰ ਸਿੰਘ ਠੇਕੇਦਾਰ, ਮਲਕੀਤ ਸਿੰਘ, ਭੁਪਿੰਦਰ ਸਿੰਘ, ਗੁਰਵਿੰਦਰ ਸਿੰਘ ਮੈਂਬਰ ਪੰਚਾਇਤ, ਹਰਮੇਲ ਸਿੰਘ, ਰਣਜੀਤ ਸਿੰਘ ਜੀਤਾ, ਜਸਵਿੰਦਰ ਸਿੰਘ ਖੋਸਾ, ਕਸ਼ਮੀਰ ਸਿੰਘ ਖੋਸਾ, ਮੋਹਣ ਸਿੰਘ ਖਾਲਸਾ, ਸੁਖਜੀਤ ਸਿੰਘ, ਹਰਜਿੰਦਰ ਸਾਬੀ, ਸੁਰਿੰਦਰਜੀਤ ਸਿੰਘ ਫੌਜੀ ਝੀਤਾ, ਗੁਰਕਰਨ ਖੋਸਾ, ਹਰਵਿੰਦਰ ਸਿੰਘ ਬਿੰਦੂ, ਗੁਰਮੀਤ ਸਿੰਘ, ਰੂਪ ਲਾਲ, ਡਾ: ਪ੍ਰੇਮ ਕੁਮਾਰ ਆਦਿ ਹਾਜ਼ਰ ਸਨ |