ਸ਼ਾਹਕੋਟ, 20 ਨਵੰਬਰ (ਦਲਜੀਤ ਸਿੰਘ ਸਚਦੇਵਾ)-ਸ਼ਾਹਕੋਟ ਤੋਂ ਕਰਿਆਨਾ ਵਪਾਰੀ ਜੋਗਿੰਦਰ ਪਾਲ ਅਗਰਵਾਲ ਦੇ ਪੁੱਤਰ ਅਤੇ ਤਰਸੇਮ ਅਗਰਵਾਲ ਸੀ.ਏ ਦੇ ਭਤੀਜੇ ਵਿਕਾਸ ਅਗਰਵਾਲ ਵਿੱਕੀ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਉਣ ਲਈ ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ, ਜਿਨ੍ਹਾਂ ਨੇ ਅਗਰਵਾਲ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਪ੍ਰਗਟ ਕੀਤੀ | ਇਸ ਮੌਕੇ ਇਨ੍ਹਾਂ ਨਾਲ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਤੇ ਸੋਨੂੰ ਕੰਗ ਪੀ.ਏ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਵਿਧਾਇਕ ਸ਼ੇਰੋਵਾਲੀਆ ਨੇ ਕਿਹਾ ਕਿ ਵਿਕਾਸ ਅਗਰਵਾਲ ਦੇ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਅਗਰਵਾਲ ਪਰਿਵਾਰ ਇਲਾਕੇ ਵਿਚ ਆਪਣੀ ਇਮਾਨਦਾਰੀ, ਸਮਾਜਿਕ ਸੇਵਾ ਤੇ ਨੇਕ ਸੁਭਾਅ ਲਈ ਜਾਣਿਆ ਜਾਂਦਾ ਹੈ | ਉਹ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਹਰ ਸਮੇਂ ਖੜ੍ਹੇ ਹਨ | ਇਸ ਮੌਕੇ ਰਾਜੇਸ਼ ਗੁਪਤਾ ਸੀਨੀਅਰ ਕਾਂਗਰਸੀ ਆਗੂ, ਪਵਨ ਅਗਰਵਾਲ ਪ੍ਰਧਾਨ ਮੰਡੀ ਕਮੇਟੀ, ਟਿੰਪੀ ਕੁਮਰਾ ਕਾਂਗਰਸੀ ਆਗੂ, ਸੋਨੂੰ ਮਿੱਤਲ ਮੈਨੇਜਰ ਪਬਲਿਕ ਸਕੂਲ, ਲਛਮਣ ਸੋਬਤੀ ਕਾਂਗਰਸੀ ਆਗੂ ਆਦਿ ਹਾਜ਼ਰ ਸਨ |