22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰੇ-ਬੀ. ਐੱਡ. ਅਧਿਆਪਕ ਫਰੰਟ

ਅਜੀਤ ਡੈਸਕ 07-11-2025
ਸ਼ਾਹਕੋਟ, 6 ਨਵੰਬਰ (ਸੁਖਦੀਪ ਸਿੰਘ)-ਬੀ.ਐੱਡ. ਅਧਿਆਪਕ ਫਰੰਟ, ਸ਼ਾਹਕੋਟ ਦੀ ਮੀਟਿੰਗ ਬਲਾਕ ਪ੍ਰਧਾਨ ਅਮਰਪ੍ਰੀਤ ਸਿੰਘ ਝੀਤਾ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ ਦੌਰਾਨ ਬਲਾਕ ਪ੍ਰਧਾਨ ਝੀਤਾ ਨੇ ਕਿਹਾ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ, ਬੰਦ ਕੀਤੇ ਪੇਂਡੂ ਭੱਤੇ ਤੇ ਏ.ਸੀ.ਪੀ. ਨੂੰ ਬਹਾਲ ਕਰੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਮਹਿੰਗਾਈ ਭੱਤੇ 'ਚ ਗੁਆਂਢੀ ਰਾਜਾਂ ਦੇ ਮੁਲਾਜ਼ਮਾਂ ਨਾਲੋਂ ਪਿੱਛੇ ਹਨ, ਜਿਸ ਲਈ ਸਰਕਾਰ ਦੀ ਲਾਪਰਵਾਹੀ ਅਤੇ ਬੇਧਿਆਨੀ ਜ਼ਿੰਮੇਵਾਰ ਹੈ | ਇਸ ਮੌਕੇ ਸਕੱਤਰ ਪਿ੍ਥੀਪਾਲ ਸਿੰਘ, ਤੇਜਿੰਦਰ ਅਰੋੜਾ, ਮੀਤ ਪ੍ਰਧਾਨ ਰਜਵੰਤ ਕੌਰ ਤੇ ਖਜ਼ਾਨਚੀ ਹਰਵਿੰਦਰ ਸਿੰਘ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਦੀ ਦੇਸ਼ ਪੱਧਰੀ ਦਿੱਲੀ ਰੈਲੀ ਲਈ ਅਸੀਂ ਤਿਆਰ ਹਾਂ ਤੇ ਸਭ ਸਾਥੀ 25 ਨਵੰਬਰ ਨੂੰ ਦਿੱਲੀ ਪਹੁੰਚ ਕੇ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਦੀ ਪੋਲ ਖੋਲ੍ਹਣਗੇ | ਇਸ ਮੌਕੇ ਬਲਵਿੰਦਰ ਕੌਰ, ਰਜਵੰਤ ਕੌਰ, ਹਰਪਿੰਦਰ ਕੌਰ, ਬਿੰਦਰ ਲਾਲ, ਵਿਵੇਕ ਕੌੜਾ, ਭੁਪਿੰਦਰ ਸੱਗੂ, ਨੀਰੂ ਸ਼ਰਮਾ, ਰਣਜੀਤ ਸਿੰਘ ਸਿੱਧੂ, ਮਨਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਰੀਪੁਰ ਵਿਖੇ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਲੋਹੀਆਂ 'ਚ ਹਰ ਵਰਗ ਦੇ ਯੋਗ ਮੁਕਾਬਲੇ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।