ਆਦਮਪੁਰ, 6 ਨਵੰਬਰ (ਰਮਨ ਦਵੇਸਰ)-ਪਿੰਡ ਹਰੀਪੁਰ ਦੀਆਂ ਸਮੂਹ ਸੰਗਤਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਦਸਮੇਸ਼ ਗੰਜ ਸਾਹਿਬ ਹਰੀਪੁਰ ਤੋਂ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਪੂਰੇ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਇੰਟਰਨੈਸ਼ਨਲ ਢਾਡੀ ਜਥਾ ਗਿਆਨੀ ਬਿਮਲਜੀਤ ਸਿੰਘ ਖਾਲਸਾ ਦੇ ਜਥੇ ਵਲੋਂ ਆਈਆਂ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ ਗਿਆ | ਇਸ ਮੌਕੇ ਭਾਈ ਦਲਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਦਸਮੇਸ਼ ਗੰਜ, ਦਰਬਾਰ ਸਾਈ ਜੁਮਲੇ ਸ਼ਾਹ, ਬਾਬਾ ਸ਼ਾਹ ਕਮਾਲ ਤੋਂ ਸੇਵਾਦਾਰ ਜਸਵੀਰ ਸਿੰਘ ਅਤੇ ਬੀਬੀ ਈਸ਼ਾ, ਰਣਜੀਤ ਸਿੰਘ ਦਿਓਲ, ਬਲਵੀਰ ਸਿੰਘ ਦਿਉਲ, ਅਸਵੰਤ ਸਿੰਘ, ਸਰਪੰਚ ਡਾਕਟਰ ਨਿਰਮਲ ਕੌਲ, ਜਸਵਿੰਦਰ ਸਿੰਘ, ਦਿਲਾਵਰ ਸਿੰਘ ਧਾਰੀਵਾਲ, ਬਲਜਿੰਦਰ ਸਿੰਘ, ਹਰਨਿੰਦਰ ਸਿੰਘ, ਮਨਜੀਤ ਸਿੰਘ ਧਾਰੀਵਾਲ, ਬਲਜੀਤ ਸਿੰਘ ਦਿਉਲ, ਭੁਪਿੰਦਰ ਸਿੰਘ, ਜਗਜੀਤ ਸਿੰਘ ਜੱਗੀ, ਅਵਤਾਰ ਸਿੰਘ ਦਿਉਲ, ਅਵਤਾਰ ਸਿੰਘ ਤਾਰੀ, ਅਮਰੀਕ ਸਿੰਘ, ਸਤਪਾਲ ਸਿੰਘ, ਗੁਰਨੇਕ ਸਿੰਘ ਗੁਰਾਇਆ, ਭਾਈ ਪ੍ਰੀਤਮ ਸਿੰਘ, ਜੋਗਰਾਜ ਸਿੰਘ, ਕਸ਼ਮੀਰਾ ਸਿੰਘ, ਹਰਭਜਨ ਸਿੰਘ, ਤਜਿੰਦਰ ਸਿੰਘ ਬਿਲਖੂ, ਸੰਤੋਖ ਸਿੰਘ, ਬਲਜੀਤ ਸਿੰਘ, ਅਮਿ੍ਤਪਾਲ ਸਿੰਘ, ਸੁਖਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਜਸਕਰਨ ਸਿੰਘ, ਮੈਡਮ ਹਰਵਿੰਦਰ ਕੌਰ ਅਤੇ ਹੋਰ ਨਗਰ ਵਾਸੀ ਹਾਜ਼ਰ ਸਨ |