ਲੋਹੀਆਂ ਖਾਸ, 6 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਯੋਗ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਪੰਜਾਬ ਦੀ ਸਰਪ੍ਰਸਤੀ ਹੇਠ ਯੋਗ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਜ਼ਿਲ੍ਹਾ ਜਲੰਧਰ ਵਲੋਂ 8 ਨਵੰਬਰ ਨੂੰ ਜ਼ਿਲ੍ਹਾ ਜਲੰਧਰ ਓਪਨ ਯੋਗ ਮੁਕਾਬਲੇ ਲੋਹੀਆਂ 'ਚ ਕਰਵਾਏ ਜਾਣਗੇ | ਯੋਗ ਅਚਾਰੀਆ ਮਾਸਟਰ ਧਰਮਪਾਲ, ਡਾ. ਵੀ.ਕੇ. ਸ਼ਰਮਾ ਪ੍ਰਧਾਨ ਅਨਮੋਲ ਯੋਗ ਸੰਸਥਾ ਅਤੇ ਮਹਿਲਾ ਪਤੰਜਲੀ ਯੋਗ ਸੰਮਤੀ ਦੇ ਪ੍ਰਧਾਨ ਮੈਡਮ ਭਾਰਤੀ ਖੇੜਾ ਨੇ ਦੱਸਿਆ ਕਿ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਲੋਹੀਆਂ ਖਾਸ ਦੇ ਸ਼ਹੀਦ ਊਧਮ ਸਿੰਘ ਹਾਲ ਵਿਖੇ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਲਈ ਜ਼ਿਲੇ ਭਰ ਦੇ ਸਕੂਲਾਂ ਅਤੇ ਸਥਾਨਕ ਸਕੂਲਾਂ ਦੇ ਬੱਚਿਆਂ ਨੂੰ ਇਨ੍ਹਾਂ ਮੁਕਾਬਲਿਆਂ ਲਈ ਸੱਦਾ ਪੱਤਰ ਦਿੱਤੇ ਗਏ ਹਨ ਅਤੇ ਇਨ੍ਹਾਂ ਯੋਗ ਮੁਕਾਬਲਿਆਂ 'ਚ ਜਿਥੇ ਬੱਚੇ ਅਤੇ ਨੌਜਵਾਨ ਭਾਗ ਲੈਣਗੇ, ਉਥੇ ਬਜ਼ੁਰਗ ਅਤੇ ਹਰ ਉਮਰ ਦੇ ਪੁਰਸ਼ ਅਤੇ ਅÏਰਤਾਂ ਵੀ ਹਿੱਸਾ ਲੈ ਸਕਣਗੇ¢ ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਜਿੱਥੇ ਸਰਟੀਫਿਕੇਟਾਂ ਅਤੇ ਇਨਾਮਾਂ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਸਤੀਸ਼ ਕੁਮਾਰ ਖੇੜਾ, ਡਾ. ਵਿਜੇ ਸ਼ਰਮਾ, ਯੋਗ ਟੀਚਰ ਮਨੀ ਖੇੜਾ, ਯੋਗ ਟੀਚਰ ਗਿਰੀ ਰਾਜ, ਮਾਸਟਰ ਰਵੀ ਸ਼ੰਕਰ, ਹਰਸ਼ ਜੀ, ਪਾਰਸ ਸੂਦ ਸਮੇਤ ਹੋਰ ਯੋਗ ਸਾਧਕ ਵੀ ਹਾਜਰ ਸਨ |