ਜਲੰਧਰ, 6 ਨਵੰਬਰ (ਸ਼ਿਵ)-ਵਾਰਡ ਨੰਬਰ ਇੱਕ ਨਿਊ ਇੰਦਰਾ ਕਾਲੋਨੀ ਤੋਂ ਸਰਵਿਸ ਰੋਡ ਤੋਂ ਅੰਦਰ ਆਉਂਦੇ ਹੋਏ ਕਈ ਮਹੀਨੇ ਤੋਂ ਬੰਦ ਸੀਵਰੇਜ ਬੰਦ ਹੋਣ ਕਾਰਨ ਸੜਕ ਟੁੱਟ ਗਈ ਹੈ ਜਿਸ ਕਰਕੇ ਲੋਕਾਂ ਨੇ ਉੱਥੇ ਇੱਕ ਬੈਨਰ ਲਗਾ ਦਿੱਤਾ ਹੈ ਕਿ ਇਸ ਜਗ੍ਹਾ 'ਤੇ ਟੋਏ ਪਏ ਹਨ | ਨਿਊ ਇੰਦਰਾ ਕਾਲੋਨੀ ਦੇ ਲੋਕ ਕਈ ਵਾਰ ਨਗਰ ਨਿਗਮ 'ਚ ਵੀ ਆਪਣੀ ਸ਼ਿਕਾਇਤ ਦਰਜ ਕਰਾ ਚੁੱਕੇ ਹਨ ਕਿ ਗਲੀਆਂ 'ਚ ਸੀਵਰੇਜ ਦਾ ਗੰਦਾ ਪਾਣੀ ਭਰਿਆ ਰਹਿੰਦਾ ਹੈ | ਨਗਰ ਨਿਗਮ ਵਿਚ ਵਾਰਡ ਨੰਬਰ ਇੱਕ ਦਾ ਕੌਂਸਲਰ ਵੀ ਕਾਂਗਰਸੀ ਹੈ ਉਸ ਨੇ ਵੀ ਬਹੁਤ ਜ਼ੋਰ ਲਗਾਇਆ ਰਿਹਾ ਹੈ ਤੇ ਉਹ ਨਗਰ ਨਿਗਮ ਅਫ਼ਸਰਾਂ ਨੂੰ ਅਤੇ ਮੇਅਰ ਨੂੰ ਵੀ ਕਈ ਵਾਰ ਮਿਲੇ ਹਨ ਪਰ ਫਿਰ ਵੀ ਵਾਰਡ ਨੰਬਰ ਇੱਕ ਦੀ ਸੀਵਰੇਜ ਸਮੱਸਿਆ ਹੱਲ ਨਹੀਂ ਹੋਈ | ਪਿੱਛੇ ਜਿਹੇ 20 ਦਿਨ ਪਹਿਲਾਂ ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਆਪਣੇ ਕÏਾਸਲਰਾਂ ਨਾਲ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਮਿਲ ਕੇ ਗਏ ਸਨ ਪਰ ਫਿਰ ਵੀ ਲੱਗ ਰਿਹਾ ਉਨ੍ਹਾਂ ਦੀ ਵੀ ਇਸ ਮਸਲੇ ਨੂੰ ਹੱਲ ਕਰਵਾਉਣ ਵਿਚ ਸੁਣਵਾਈ ਨਹੀਂ ਹੋ ਰਹੀ ਹੈ ਤੇ ਹੁਣ ਲੋਕਾਂ ਨੇ ਦੁਖੀ ਹੋ ਕੇ ਇਸ ਸਮੱਸਿਆ ਹੱਲ ਕਰਵਾਉਣ ਲਈ ਭਰੇ ਹੋਏ ਪਾਣੀ 'ਚ ਬੋਰਡ ਲਗਾਏ ਹਨ |