25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਗੁਰਦੁਆਰਾ ਗੁਰੂ ਨਾਨਕ ਕਾਲੋਨੀ ਲੋਹੀਆਂ ਵਿਖੇ 'ਪ੍ਰਕਾਸ਼ ਪੁਰਬ' ਨੂੰ ਸਮਰਪਿਤ ਸਮਾਗਮ

ਅਜੀਤ ਡੈਸਕ 03-11-2025
ਲੋਹੀਆਂ ਖਾਸ, 2 ਨਵੰਬਰ (ਪ. ਪ. ਰਾਹੀਂ)-ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਗੁਰੂ ਨਾਨਕ ਕਾਲੋਨੀ ਲੋਹੀਆਂ ਖਾਸ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ | ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਭਾਈ ਚਮਕੌਰ ਸਿੰਘ ਮੁੱਖ ਗ੍ਰੰਥੀ, ਭਾਈ ਕੁਲਵੰਤ ਸਿੰਘ ਦੇ ਜਥੇ ਵਲੋਂ ਸ਼ਬਦ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਹਾਜ਼ਰੀਨ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਗੁਰੂ ਘਰ ਲਈ 1 ਲੱਖ ਰੁਪਏ ਦਾ ਸਹਿਯੋਗ ਕਰਨ ਵਾਲੇ ਸ. ਕੇਵਲ ਸਿੰਘ ਮਹਿਰੋਕ, ਮਿਲਨਦੀਪ ਸਿੰਘ ਮਹਿਰੋਕ ਸਮੇਤ ਹੋਰ ਸਹਿਯੋਗ ਕਰਨ ਵਾਲੇ ਸੇਵਾਦਾਰਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ | ਇਸ ਮੌਕੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਦੀ ਅਗਵਾਈ ਵਿਚ ਜਿਥੇ ਬੀਬੀਆਂ ਨੇ ਹੱਥੀਂ ਲੰਗਰਾਂ ਦੀ ਸੇਵਾ ਕੀਤੀ ਉਥੇ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਏ ਗਏ | ਇਸ ਮੌਕੇ ਪ੍ਰਧਾਨ ਜੋਗਿੰਦਰ ਸਿੰਘ ਸੰਧਾ, ਖਜ਼ਾਨਚੀ ਬਿੱਕਰ ਸਿੰਘ ਸ਼ਤਾਬਗੜ੍ਹ, ਨਗਰ ਪੰਚਾਇਤ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਧੰਜੂ, ਚੇਅਰਮੈਨ ਸਰਬਜੀਤ ਸਿੰਘ ਸਾਬ, ਸਾ. ਚੇਅਰਮੈਨ ਕਰਨੈਲ ਸਿੰਘ ਥਿੰਦ, ਜਰਨੈਲ ਸਿੰਘ ਥਿੰਦ, ਭਾਈ ਬਚਿੱਤਰ ਸਿੰਘ, ਜਸਵਿੰਦਰ ਸਿੰਘ ਜੋਸਨ, ਜਰਨੈਲ ਸਿੰਘ ਜੋਸਨ, ਪਰਮਜੀਤ ਸਿੰਘ ਟੁਰਨਾ, ਭਾਈ ਬਲਵਿੰਦਰ ਸਿੰਘ, ਕਰਮਜੀਤ ਸਿੰਘ ਸੰਮੀ, ਸਵਰਨ ਸਿੰਘ ਨੰਢਾ, ਜਗੀਰ ਸਿੰਘ ਥਿੰਦ, ਡਾ. ਅੰਗਰੇਜ ਸਿੰਘ ਲਖਨਪਾਲ, ਕੁਲਵੰਤ ਸਿੰਘ ਜੰਮੂ, ਤੇਜਿੰਦਰ ਸਿੰਘ ਜੰਮੂ, ਬਾਬਾ ਬਲਦੇਵ ਸਿੰਘ, ਪ੍ਰਧਾਨ ਨਰਵਿੰਦਰਜੀਤ ਸਿੰਘ ਕਾਨੂੰਗੋ, ਬਲਵੀਰ ਸਿੰਘ ਫੁੱਲ, ਇੰਦਰਜੀਤ ਸਿੰਘ ਲਾਡਾ, ਜਰਨੈਲ ਸਿੰਘ ਮੋਖੇ, ਕਰਨੈਲ ਸਿੰਘ ਮੋਖੇ, ਮਨਜਿੰਦਰ ਸਿੰਘ, ਸੁਰਜੀਤ ਸਿੰਘ, ਅਮਰੀਕ ਸਿੰਘ, ਜਸਪਾਲ ਸਿੰਘ, ਕੁਲਦੀਪ ਸਿੰਘ ਮਹਿਰੋਕ ਸ਼ਤਾਬਗੜ੍ਹ, ਸਰਬਜੀਤ ਸਿੰਘ ਸੋਨੂੰ, ਨਰਿੰਦਰ ਸਿੰਘ ਠੇਕੇਦਾਰ, ਨਿਸ਼ਾਨ ਸਿੰਘ, ਹਲਵਾਈ ਸੁਖਵਿੰਦਰ ਸਿੰਘ, ਭਵਰਪ੍ਰੀਤ ਸਿੰਘ ਸ਼ਤਾਬਗੜ੍ਹ, ਯੁਵਰਾਜ ਸਿੰਘ ਥਿੰਦ, ਹਰਮਨ ਸਿੰਘ ਜੰਮੂ, ਬਲਦੀਪ ਸਿੰਘ, ਸਮੇਤ ਵੱਡੀ ਗਿਣਤੀ 'ਚ ਬੀਬੀਆਂ ਤੇ ਬੱਚੇ ਹਾਜ਼ਰ ਸਨ |
ਪਿਛਲੀ ਖ਼ਬਰ ਡੀ. ਏ. ਵੀ. ਸਕੂਲ ਫਿਲੌਰ ਵਿਖੇ ਪੰਜਾਬ ਰਾਜ ਦਿਵਸ ਮਨਾਇਆ ਅਗਲੀ ਖ਼ਬਰ ਸਬ-ਜੂਨੀਅਰ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਲਈ ਟਰਾਇਲ ਕੱਲ੍ਹ ਰੇਲਵੇ ਸਟੇਸ਼ਨ ਦੇ ਸਾਹਮਣੇ ਸਰਾਂ ਵਿਖੇ ਹੋਣਗੇ-ਵਿਕਾਸ ਸ਼ਰਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।