25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਡੀ. ਏ. ਵੀ. ਸਕੂਲ ਫਿਲੌਰ ਵਿਖੇ ਪੰਜਾਬ ਰਾਜ ਦਿਵਸ ਮਨਾਇਆ

ਅਜੀਤ ਡੈਸਕ 03-11-2025
ਫਿਲੌਰ, 2 ਨਵੰਬਰ (ਸਤਿੰਦਰ ਸ਼ਰਮਾ)-ਡੀ. ਆਰ. ਵੀ., ਡੀ. ਏ. ਵੀ. ਸੈਂਟੇਨਰੀ ਪਬਲਿਕ ਸਕੂਲ ਫਿਲੌਰ ਵਿਖੇ ਪੰਜਾਬ ਰਾਜ ਦਿਵਸ ਉਤਸਾਹ ਨਾਲ ਮਨਾਇਆ | ਸਕੂਲ ਦੇ ਪਿ੍ੰਸੀਪਲ ਯੋਗੇਸ਼ ਗੰਭੀਰ ਨੇ ਕਿਹਾ ਕਿ ਸਕੂਲ ਵਿਚ ਇਹ ਦਿਨ ਮਨਾਉਣ ਦਾ ਮਕਸਦ ਹੈ ਕਿ 'ਪੰਜਾਬ ਦਿਵਸ' ਸਿਰਫ ਜਸ਼ਨ ਦਾ ਦਿਨ ਨਹੀਂ ਬਲਕਿ ਇਹ ਉਹ ਸ਼ੀਸ਼ਾ ਵੀ ਹੈ ਜਿਸ 'ਚ ਅਸੀਂ ਆਪਣੇ ਫਰਜ਼ਾਂ ਨੂੰ ਸਪੱਸ਼ਟ ਤੌਰ 'ਤੇ ਦੇਖ ਸਕਦੇ ਹਾਂ | ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਪੰਜਾਬ ਦੀ ਤਰੱਕੀ ਸਿਰਫ਼ ਵਧਾਈਆਂ ਨਾਲ ਨਹੀਂ, ਸਗੋਂ ਹਰ ਨਾਗਰਿਕ ਦੀ ਸੱਚੀ ਭਾਗੀਦਾਰੀ ਨਾਲ ਹੁੰਦੀ ਹੈ | ਮਿੱਟੀ ਨਾਲ ਜੁੜਾਅ, ਬੋਲੀ ਨਾਲ ਪਿਆਰ, ਵਾਤਾਵਰਣ ਦੀ ਸੰਭਾਲ, ਨੌਜਵਾਨਾਂ ਨੂੰ ਸਹੀ ਰਾਹ ਦਿਖਾਉਣਾ, ਇਹ ਸਭ ਸਾਡੇ ਹਿੱਸੇ ਦੀਆਂ ਜ਼ਿੰਮੇਵਾਰੀਆਂ ਹਨ | ਜਦੋਂ ਅਸੀਂ ਇਹ ਜ਼ਿੰਮੇਵਾਰੀਆਂ ਨਿਭਾਉਣ ਲੱਗਦੇ ਹਾਂ, ਉਸ ਵੇਲੇ ਸੱਚਮੁੱਚ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਸਾਡਾ ਹੈ ਤੇ ਅਸੀਂ ਉਸਦੇ ਸੱਚੇ ਵਾਰਿਸ ਹਾਂ | ਇਸ ਮੌਕੇ ਅਧਿਆਪਕਾਂ ਵਲੋਂ ਬੱਚਿਆਂ ਨੂੰ ਦੇਸ਼ ਦੀ ਵੰਡ ਪਿੱਛੋਂ ਪੰਜਾਬ ਦੇ ਬਦਲ ਰਹੇ ਰੂਪ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਪੰਜਾਬ ਰਾਜ ਦੇ ਭਾਰਤ ਦੇ ਇਕ ਮੋਢੀ ਰਾਜ ਤੇ ਭਾਰਤ ਦਾ ਅੰਨਦਾਤਾ ਹੋਣ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ |
ਪਿਛਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ 'ਚ ਭਾਜਪਾ ਉਮੀਦਵਾਰ ਦੀ ਜਿੱਤ ਹੋਵੇਗੀ-ਰਾਣਾ ਹਰਦੀਪ ਸਿੰਘ ਅਗਲੀ ਖ਼ਬਰ ਗੁਰਦੁਆਰਾ ਗੁਰੂ ਨਾਨਕ ਕਾਲੋਨੀ ਲੋਹੀਆਂ ਵਿਖੇ 'ਪ੍ਰਕਾਸ਼ ਪੁਰਬ' ਨੂੰ ਸਮਰਪਿਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।