ਫਿਲੌਰ, 2 ਨਵੰਬਰ (ਸਤਿੰਦਰ ਸ਼ਰਮਾ)-ਵਾਲੀਬਾਲ ਕਲੱਬ ਫਿਲੌਰ ਦੇ ਆਗੂ ਵਿਕਾਸ ਸ਼ਰਮਾ ਨੇ ਜਾਣਾਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਜਲੰਧਰ ਵਲੋਂ ਆਉਣ ਵਾਲੀ ਸਬ-ਜੂਨੀਅਰ ਸਟੇਟ ਚੈਂਪੀਅਨਸ਼ਿਪ ਲਈ 4 ਨਵੰਬਰ ਨੂੰ ਸਵੇਰੇ 10 ਵਜੇ ਸਥਾਨਕ ਰੇਲਵੇ ਸਟੇਸ਼ਨ ਦੇ ਸਾਹਮਣੇ ਸਰਾਂ ਵਿਖੇ ਟਰਾਇਲ ਕੀਤੇ ਜਾਣਗੇ | ਇਹ ਟਰਾਇਲ ਲੜਕੇ ਤੇ ਲੜਕੀਆਂ ਦੋਵਾਂ ਲਈ ਹੋਣਗੇ | ਉਨ੍ਹਾਂ ਦੱਸਿਆ ਕਿ 1 ਜਨਵਰੀ 2010 ਤੋਂ ਬਾਅਦ ਪੈਦਾ ਹੋਏ ਖਿਡਾਰੀ ਹੀ ਇਨ੍ਹਾਂ ਮੁਕਾਬਲਿਆਂ ਲਈ ਯੋਗ ਹੋਣਗੇ | ਖਿਡਾਰੀਆਂ ਨੂੰ ਆਪਣੇ ਨਾਲ ਆਧਾਰ ਕਾਰਡ ਅਤੇ ਜਨਮ ਮਿਤੀ ਦਾ ਸਬੂਤ ਲਿਆਉਣਾ ਲਾਜ਼ਮੀ ਹੋਵੇਗਾ | ਵਿਕਾਸ ਸ਼ਰਮਾ ਨੇ ਦੱਸਿਆ ਕਿ ਸਬ-ਜੂਨੀਅਰ ਸਟੇਟ ਚੈਂਪੀਅਨਸ਼ਿਪ 8-10 ਨਵੰਬਰ ਨੂੰ ਟਾਂਡਾ ਵਿਖੇ ਕਰਵਾਈ ਜਾਵੇਗੀ |