ਜਲੰਧਰ, 20 ਜੁਲਾਈ (ਹਰਵਿੰਦਰ ਸਿੰਘ ਫੁੱਲ)- ਪੰਜਾਬੀ ਲਿਖਾਰੀ ਸਭਾ ਵਲੋਂ ਅੱਜ ਮਹੀਨਾਵਾਰ ਕਵੀ ਦਰਬਾਰ ਸਿੱਖ ਮਿਸ਼ਨਰੀ ਕਾਲਜ ਦੇ ਸਾਹਿਤਿਕ ਹਾਲ ਵਿਖੇ ਕਰਵਾਇਆ ਗਿਆ ਜਿਸ ਵਿਚ ਸਮਾਜ ਸੇਵਕ ਜਥੇਦਾਰ ਬਚਨ ਸਿੰਘ ਕਾਦੀਆਂ ਨੇ ਬਤੌਰ ਮੁੱਖ ਮਹਿਮਾਨ ਤੇ ਪ੍ਰਸਿੱਧ ਲੇਖਕ ਅਜੀਤ ਸਿੰਘ ਪੁਸ਼ਪ (ਜਰਮਨੀ ਨਿਵਾਸੀ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਅਜੀਤ ਸਿੰਘ ਪੁਸ਼ਪ ਦੀ ਪੁਸਤਕ 'ਉੱਚੀ ਉਡਾਣ' 'ਤੇ ਗੋਸ਼ਟੀ ਕਰਵਾਈ ਗਈ | ਜਥੇਦਾਰ ਕਾਦੀਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ ਆਉਣ ਵਾਲੀ ਪੀੜੀ ਨੂੰ ਗੁਰਬਾਣੀ, ਪੰਜਾਬੀ ਸਾਹਿਤ ਤੇ ਆਪਣੀ ਮਾਂ ਬੋਲੀ ਨਾਲ ਜੋੜਨ ਤੇ ਉਨ੍ਹਾਂ ਦੇ ਦਿਲਾਂ ਵਿਚ ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਪਿਆਰ ਪੈਦਾ ਕਰਨ ਦੀ ਲੋੜ ਹੈ | ਸਮਾਗਮ ਦੀ ਆਰੰਭਤਾ ਮਹਿੰਦਰ ਸਿੰਘ ਅਨੇਜਾ, ਗੁਰਦੀਪ ਸਿੰਘ ਉਜਾਲਾ ਨੇ ਆਪਣੀਆਂ ਰਚਨਾਵਾਂ ਦੁਆਰਾ ਕੀਤੀ | ਕੁਲਵਿੰਦਰ ਸਿੰਘ (ਸਟੇਟ ਐਵਾਰਡੀ) ਹਰਜਿੰਦਰ ਸਿੰਘ ਜਿੰਦੀ, ਦਲਜੀਤ ਮਹਿਮੀ, ਲਾਲੀ ਕਰਤਾਰਪੁਰੀ, ਮਾਣਕ ਚੰਦ, ਉਰਮਿਲਜੀਤ ਸਿੰਘ ਵਾਲੀਆ, ਅਮਰ ਸਿੰਘ ਅਮਰ, ਅਸ਼ੋਕ ਕੁਮਾਰ ਟਾਂਡੀ, ਜਰਨੈਲ ਸਿੰਘ ਸਾਥੀ, ਇੰਦਰ ਸਿੰਘ ਮਿਸ਼ਨਰੀ, ਨਰਿੰਦਰ ਸਿੰਘ, ਮਿੱਤਰ ਮਨਜੀਤ, ਬਲਜੀਤ ਰਾਣੀ, ਜਸਵਿੰਦਰ ਰਾਣੀ, ਵੀ.ਕੇ. ਦਿਆਲਪੁਰੀ, ਰਛਪਾਲ ਸਿੰਘ ਵਾਲੀਆ, ਸੁਖਦੇਵ ਸਿੰਘ ਗੰਡਵਾ, ਬਲਜੀਤ ਕੌਰ, ਸੰਦੀਪ ਕੌਰ ਚੀਮਾ, ਕਰਨਵੀਰ ਸਿੰਘ, ਸੁਰਜੀਤ ਸਿੰਘ, ਵੰਦਨਾ, ਤਰਸੇਮ ਜਲੰਧਰੀ, ਇੰਦਰਪਾਲ ਸਿੰਘ ਅਰੋੜਾ, ਪਰਮ ਦਾਸ ਹੀਰ, ਅਵਤਾਰ ਸਿੰਘ ਕਾਲੜਾ ਦਸਮੇਸ਼ ਦੀਪਕ ਸਿੰਘ ਆਦਿ ਸਹਿਤ ਪ੍ਰੇਮੀਆਂ ਨੇ ਆਪਣੀਆਂ ਦੁਆਰਾ ਸਰੋਤਿਆਂ ਨੂੰ ਸਰਸ਼ਾਰ ਕੀਤਾ | ਸਟੇਜ ਦੀ ਸੇਵਾ ਮਾਸਟਰ ਮਹਿੰਦਰ ਸਿੰਘ ਨੂਰਮਹਿਲੀਏ ਨੇ ਬਾਖ਼ੂਬੀ ਨਿਭਾਈ |