ਜਲੰਧਰ, 20 ਜੁਲਾਈ (ਪਵਨ ਖਰਬੰਦਾ)- ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਨਿਊ ਮਾਡਲ ਹਾਊਸ ਵਿਖੇ ਇੱਕ ਅੰਤਰ-ਹਾਊਸ ਕੁਇਜ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਤੀਜੀ ਤੋਂ ਪੰਜਵੀਂ ਜਮਾਤ ਦੇ ਚਾਰੇ ਹਾਊਸਾਂ (ਅਵਨੀ, ਅਨੰਤ, ਅੰਬਰ, ਅੰਨਲ) ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਹ ਮੁਕਾਬਲਾ ਗਿਆਨ ਤੇ ਤਿੱਖੀ ਸੋਚ ਦਾ ਇੱਕ ਦਿਲਚਸਪ ਪ੍ਰਦਰਸ਼ਨ ਸੀ ਜਿਸ ਨੇ ਭਾਗੀਦਾਰਾਂ ਨੂੰ ਵਿਗਿਆਨ, ਗਣਿਤ, ਇਤਿਹਾਸ, ਖੇਡਾਂ, ਵਰਤਮਾਨ ਮਾਮਲਿਆਂ ਵਰਗੇ ਵਿਸ਼ਿਆਂ 'ਤੇ ਵੱਖ-ਵੱਖ ਦਿਮਾਗ਼ੀ ਮਿਸ਼ਰਨ ਰਾਹੀਂ ਪਰਖਿਆ | ਰੈਪਿਡ ਫਾਇਰ ਰਾਊਾਡ ਨੇ ਟੀਮਾਂ ਨੂੰ ਮੋਹਰੀ ਟੀਮਾਂ ਨੂੰ ਪਛਾੜਨ ਤੇ ਉਨ੍ਹਾਂ ਨੂੰ ਇੱਕ ਸਖ਼ਤ ਮੁਕਾਬਲਾ ਦੇਣ ਦਾ ਮੌਕਾ ਦਿੱਤਾ | ਅੰਤ ਵਿੱਚ ਬਲ਼ੂ ਹਾਊਸ ਯਾਨੀ ਅੰਬਰ ਬੇਮਿਸਾਲ ਪ੍ਰਦਰਸ਼ਨ ਤੇ ਟੀਮ ਵਰਕ ਪ੍ਰਦਰਸ਼ਿਤ ਕਰਕੇ ਜੇਤੂ ਰਿਹਾ | ਮੁਕਾਬਲੇ ਵਿੱਚ, ਅੰਬਰ ਹਾਊਸ ਨੇ ਪਹਿਲਾ ਸਥਾਨ, ਅੰਨਲ ਹਾਊਸ ਨੇ ਦੂਸਰਾ, ਅਨੰਤ ਹਾਊਸ ਨੇ ਤੀਸਰਾ ਤੇ ਅਵਨੀ ਹਾਊਸ ਨੇ ਚੌਥਾ ਸਥਾਨ ਪ੍ਰਾਪਤ ਕੀਤਾ | ਜੇਤੂ ਟੀਮਾਂ ਨੂੰ ਸਕੂਲ ਪਿ੍ੰਸੀਪਲ ਸ੍ਰੀਮਤੀ ਅਨੁਰਾਧਾ ਸ਼ਰਮਾ ਨੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਯੋਗਤਾ ਦੇ ਸਰਟੀਫਿਕੇਟ ਪ੍ਰਦਾਨ ਕੀਤੇ |