20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਬਰਲਟਨ ਪਾਰਕ ਕੋਲ ਲੋਕਾਂ ਨੂੰ ਡੰਪ ਬਣਨ ਦੀ ਚਿੰਤਾ ਸਤਾਉਣ ਲੱਗੀ

ਅਜੀਤ ਡੈਸਕ 21-07-2025
ਜਲੰਧਰ, 20 ਜੁਲਾਈ (ਸ਼ਿਵ)- ਬਰਲਟਨ ਪਾਰਕ 'ਚ 77 ਕਰੋੜ ਦੀ ਲਾਗਤ ਨਾਲ ਸਪੋਰਟਸ ਹੱਬ ਬਣਾਇਆ ਜਾਣਾ ਹੈ ਤੇ ਇਸ ਥਾਂ 'ਤੇ ਕ੍ਰਿਕੇਟ ਸਟੇਡੀਅਮ ਤੋਂ ਇਲਾਵਾ ਹੋਰ ਵੀ ਕਈ ਖੇਡਾਂ ਦੇ ਮੈਦਾਨ ਤਿਆਰ ਕੀਤੇ ਜਾਣੇ ਹਨ ਪਰ ਬਰਲਟਨ ਪਾਰਕ ਵਿਚ ਜਿਸ ਜਗ੍ਹਾ 'ਤੇ ਕ੍ਰਿਕੇਟ ਸਟੇਡੀਅਮ ਬਣਨਾ ਹੈ, ਉਸ ਦੇ ਕੋਲ ਹੀ ਕੂੜੇ ਦਾ ਡੰਪ ਹੈ ਜਿਸ ਨੂੰ ਬੰਦ ਕਰਕੇ ਨਿਗਮ ਦੀ ਬਰਲਟਨ ਪਾਰਕ ਵਿਚ ਬਾਗ਼ਬਾਨੀ ਬਰਾਂਚ ਦੀ ਜਗ੍ਹਾ 'ਤੇ ਪੁਰਾਣੇ ਪਾਰਕ ਨੰਬਰ -1 ਦੇ ਕੋਲ ਲੈ ਜਾਏ ਜਾਣ ਦੀਆਂ ਕਨਸੋਆਂ ਸ਼ੁਰੂ ਹੋ ਗਈਆਂ ਹਨ, ਇਸ ਨਾਲ ਇਲਾਕਾ ਵਾਸੀਆਂ ਦੀ ਚਿੰਤਾ ਵੱਧ ਗਈ ਹੈ ਕਿ ਜੇਕਰ ਇਸ ਥਾਂ 'ਤੇ ਡੰਪ ਬਣਾਇਆ ਗਿਆ ਗੁਲਾਬ ਦੇਵੀ ਰੋਡ 'ਤੇ ਸਥਿਤ ਲੱਖਾਂ ਲੋਕਾਂ ਦੀ ਆਬਾਦੀ ਵਾਤਾਵਰਨ ਦੇ ਖ਼ਰਾਬ ਹੋਣ ਨਾਲ ਪ੍ਰਭਾਵਿਤ ਹੋਵੇਗੀ | ਇਸ ਜਗ੍ਹਾ 'ਤੇ ਡੰਪ ਸ਼ਿਫ਼ਟ ਹੋਣ ਦੀਆਂ ਅਜੇ ਤੱਕ ਚਰਚਾਵਾਂ ਹੀ ਚੱਲ ਰਹੀਆਂ ਸੀ ਕਿ ਬੀਤੇ ਦਿਨੀਂ ਬਰਲਟਨ ਪਾਰਕ ਵਿਚ ਬਾਗ਼ਬਾਨੀ ਵਿਭਾਗ ਦੀ ਜਗ੍ਹਾ ਅਤੇ ਪਾਰਕ ਨੰਬਰ 1 ਨਾਲ ਲੱਗਦੀ ਇੱਕ ਕੰਧ ਵੀ ਤੋੜ ਦਿੱਤੀ ਗਈ ਹੈ ਜਿਸ ਦੇ ਨਾਲ ਡੰਪ ਬਣਾਏ ਜਾਣ ਦੀ ਸ਼ੰਕਾ ਹੈ | ਇਸ ਦੇ ਨਾਲ ਹੀ ਪਾਰਕ ਨੰਬਰ ਇੱਕ ਵਿਚ ਬਣੇ ਹੋਏ ਟਰੈਕ ਦੀਆਂ ਇੰਟਰਲਾਕ ਟਾਈਲਾਂ ਵੀ ਹਟਾਉਣੀਆਂ ਸ਼ੁਰੂ ਕੀਤੀਆਂ ਗਈਆਂ ਹਨ | ਦੱਸਿਆ ਜਾਂਦਾ ਹੈ ਕਿ ਬਾਗ਼ਬਾਨੀ ਵਿਭਾਗ ਅਤੇ ਪੁਰਾਣੇ ਪਾਰਕ ਨੰਬਰ 1 ਦੇ ਕੋਲ ਜਿਹੜੀ ਦੀਵਾਰ ਤੋੜੀ ਗਈ ਹੈ, ਉਸ ਦੇ ਨਾਲ ਚੂਨੇ ਨਾਲ ਲਾਈਨਾਂ ਵੀ ਬਣਾ ਦਿੱਤੀਆਂ ਗਈਆਂ ਹਨ | ਜੇਕਰ ਇਸ ਜਗ੍ਹਾ 'ਤੇ ਡੰਪ ਬਣਦਾ ਹੈ ਤਾਂ ਕੂੜੇ ਦੀਆਂ ਗੱਡੀਆਂ ਇਸ ਡੰਪ ਦੇ ਪਿਛਲੇ ਪਾਸੇ ਗੁਲਾਬ ਦੇਵੀ ਰੋਡ ਵਾਲੀਆਂ ਸਾਈਡ ਅਤੇ ਪਾਰਕ ਨੰਬਰ 1 ਵਿਚੋਂ ਨਿਕਲ ਕੇ ਆਉਣਗੀਆਂ ਤਾਂ ਫਿਰ ਇਲਾਕੇ ਦਾ ਵਾਤਾਵਰਨ ਹੋਰ ਵੀ ਖ਼ਰਾਬ ਹੋ ਜਾਵੇਗਾ | ਪਹਿਲਾਂ ਤਾਂ ਇਸ ਜਗ੍ਹਾ 'ਤੇ ਡੰਪ ਵਾਲੀ ਜਗ੍ਹਾ ਸ਼ਿਫ਼ਟ ਕਰਕੇ ਲਿਆਉਣ ਦੀ ਚਰਚਾ ਚੱਲ ਰਹੀ ਸੀ ਪਰ ਨਿਗਮ ਵਲੋਂ ਇਸ ਦੇ ਨਾਲ ਹੀ ਦੀਵਾਰ ਤੋੜਨ ਕਰਕੇ ਸ਼ੰਕਾ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ | ਇਲਾਕੇ ਦੇ ਲੋਕ ਜਿਹੜੇ ਕਿ ਉਹ ਬਰਲਟਨ ਪਾਰਕ ਵਿਚ ਸਥਿਤ ਪਾਰਕਾਂ ਵਿਚ ਰੋਜ਼ਾਨਾ ਸੈਰ ਕਰਨ ਲਈ ਆਉਂਦੇ ਹਨ ਤੇ ਉਹ ਪਹਿਲਾਂ ਹੀ ਬਰਲਟਨ ਪਾਰਕ ਵਿਚ ਬਣੇ ਹੋਏ ਡੰਪ ਤੋਂ ਕਾਫ਼ੀ ਨਾਰਾਜ਼ ਹਨ ਪਰ ਜੇਕਰ ਡੰਪ ਦੀ ਜਗ੍ਹਾ ਸ਼ਿਫ਼ਟ ਹੁੰਦੀ ਹੈ ਤਾਂ ਇਸ ਨਾਲ ਲੋਕਾਂ ਲਈ ਹੋਰ ਵੀ ਪੇ੍ਰਸ਼ਾਨੀ ਵਧ ਜਾਵੇਗੀ |
ਪਿਛਲੀ ਖ਼ਬਰ ਪਿੰਡ ਸਮਰਾੜੀ ਦੇ ਖੇਤਾਂ 'ਚੋਂ ਮਿਲਿਆ ਭਰੂਣ ਅਗਲੀ ਖ਼ਬਰ ਬਰਲਟਨ ਪਾਰਕ 'ਚ ਲਗਾਏ ਗਏ ਕਾਰਨੀਵਲ ਨੂੰ ਲੈ ਕੇ ਰੇੜਕਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।