20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਬਰਲਟਨ ਪਾਰਕ 'ਚ ਲਗਾਏ ਗਏ ਕਾਰਨੀਵਲ ਨੂੰ ਲੈ ਕੇ ਰੇੜਕਾ ਜਾਰੀ

ਅਜੀਤ ਡੈਸਕ 21-07-2025
ਜਲੰਧਰ, 20 ਜੁਲਾਈ (ਸ਼ਿਵ) - ਬਰਲਟਨ ਪਾਰਕ ਵਿਚ ਲਗਾਏ ਗਏ ਕਾਰਨੀਵਲ ਨੂੰ ਲੈ ਕੇ ਰੇੜਕਾ ਜਾਰੀ ਹੈ ਕਿਉਂਕਿ ਦੋ ਦਿਨ ਪਹਿਲਾਂ ਹੀ ਨਿਗਮ ਕਮਿਸ਼ਨਰ ਗੌਤਮ ਜੈਨ ਵਲੋਂ ਬਰਲਟਨ ਪਾਰਕ ਵਿਚ ਜਾ ਕੇ ਦੌਰਾ ਕਰਨ ਉਪਰੰਤ ਕਾਰਨੀਵਲ ਦੇ ਪ੍ਰਬੰਧਕਾਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਸੀ ਕਿ ਇਸ ਥਾਂ 'ਤੇ ਸਪੋਰਟਸ ਹੱਬ ਦਾ ਕੰਮ ਕਰਵਾਇਆ ਜਾਣਾ ਹੈ ਤਾਂ ਇਸ ਲਈ ਉਹ ਐਤਵਾਰ ਤੱਕ ਇਸ ਕਾਰਨੀਵਲ ਨੂੰ ਹਟਾ ਲੈਣ ਪਰ ਐਤਵਾਰ ਨੂੰ ਵੀ ਕਾਰਨੀਵਲ ਚੱਲ ਰਿਹਾ ਸੀ ਤਾਂ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ਦੀ ਪਾਲਨਾ ਨਹੀਂ ਹੋਈ ਸੀ | ਨਿਗਮ ਕਮਿਸ਼ਨਰ ਦਾ ਕਹਿਣਾ ਸੀ ਕਿ ਜੇਕਰ ਤੈਅ ਸਮੇਂ ਵਿਚ ਕਾਰਨੀਵਲ ਨਾ ਹਟਾਇਆ ਗਿਆ ਤਾਂ ਨਿਗਮ ਵਲੋਂ ਜੁਰਮਾਨਾ ਲਗਾਇਆ ਜਾਵੇਗਾ | ਉੱਧਰ ਕਾਂਗਰਸ ਵਲੋਂ ਬਰਲਟਨ ਪਾਰਕ ਵਿਚ ਲਗਾਏ ਗਏ ਕਾਰਨੀਵਲ ਤੋਂ ਘੱਟ ਫ਼ੀਸ ਵਸੂਲੀ ਕਰਨ ਦੇ ਦੋਸ਼ ਲਗਾਏ ਗਏ ਸਨ ਕਿ ਇਸ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ | ਵਿਧਾਇਕ ਬਾਵਾ ਹੈਨਰੀ ਦਾ ਕਹਿਣਾ ਸੀ ਕਿ ਕਾਰਨੀਵਲ ਵਾਲਿਆਂ ਨੂੰ ਪਟਾਕਾ ਮਾਰਕੀਟ ਵਾਲਿਆਂ ਤੋਂ ਕਰੀਬ ਅੱਧੀ ਦਰ 'ਤੇ ਇਕ ਤਾਂ ਜਗ੍ਹਾ ਦਿੱਤੀ ਗਈ ਹੈ, ਦੂਜਾ ਕਾਰਨੀਵਲ ਲਈ ਜਗ੍ਹਾ ਕਾਫ਼ੀ ਜ਼ਿਆਦਾ ਘੇਰੀ ਗਈ ਹੈ ਪਰ ਉਹ ਵੀ ਫ਼ੀਸ ਪੂਰੀ ਨਹੀਂ ਲਈ ਗਈ ਜਿਸ ਕਰਕੇ ਨਿਗਮ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ | ਕਾਂਗਰਸ ਵਲੋਂ ਸਮੁੱਚੇ ਮਾਮਲੇ ਦੀ ਉਂਜ ਵੀਡੀਓਗਰਾਫੀ ਕਰਵਾ ਲਈ ਗਈ ਸੀ ਤੇ ਇਸ ਮਾਮਲੇ ਵਿਚ ਕਾਂਗਰਸ ਵਲੋਂ ਵਿਜੀਲੈਂਸ ਬਿਊਰੋ ਨੂੰ ਵੀ ਸ਼ਿਕਾਇਤ ਕੀਤੇ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਬਰਲਟਨ ਪਾਰਕ ਕੋਲ ਲੋਕਾਂ ਨੂੰ ਡੰਪ ਬਣਨ ਦੀ ਚਿੰਤਾ ਸਤਾਉਣ ਲੱਗੀ ਅਗਲੀ ਖ਼ਬਰ 92 ਲੱਖ 'ਚ ਬਣਿਆ ਮਾਸਟਰ ਗੁਰਬੰਤਾ ਸਿੰਘ ਮਾਰਗ ਦੋ ਮਹੀਨੇ 'ਚ ਉੱਖੜਨ ਲੱਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।