20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

92 ਲੱਖ 'ਚ ਬਣਿਆ ਮਾਸਟਰ ਗੁਰਬੰਤਾ ਸਿੰਘ ਮਾਰਗ ਦੋ ਮਹੀਨੇ 'ਚ ਉੱਖੜਨ ਲੱਗਿਆ

ਅਜੀਤ ਡੈਸਕ 21-07-2025
ਜਲੰਧਰ, 20 ਜੁਲਾਈ (ਸ਼ਿਵ)- ਨਗਰ ਨਿਗਮ ਵਲੋਂ ਹਰ ਸਾਲ ਕਰੋੜਾਂ ਰੁਪਏ ਦੀ ਲਾਗਤ ਨਾਲ ਕਰੋੜਾਂ ਦੇ ਕੰਮ ਕਰਵਾਏ ਜਾਂਦੇ ਹਨ ਪਰ ਕਈ ਮਾਮਲਿਆਂ ਵਿਚ ਘਟੀਆ ਕੀਤੇ ਗਏ ਕੰਮ ਵੀ ਸਾਹਮਣੇ ਆ ਰਹੇ ਹਨ ਪਰ ਨਿਗਮ ਦੇ ਬੀ. ਐਂਡ. ਆਰ. ਵਲੋਂ ਇਸ ਦਾ ਗੰਭੀਰ ਨੋਟਿਸ ਨਹੀਂ ਲਿਆ ਗਿਆ ਹੈ ਜਿਸ ਕਰਕੇ ਘਟੀਆ ਸੜਕਾਂ ਦੇ ਮਾਮਲੇ ਸਾਹਮਣੇ ਆਉਣੇ ਬੰਦ ਨਹੀਂ ਹੋਏ ਹਨ | ਦੋ ਮਹੀਨੇ ਪਹਿਲਾਂ ਨਗਰ ਨਿਗਮ ਵਲੋਂ ਮਾਸਟਰ ਗੁਰਬੰਤਾ ਸਿੰਘ ਮਾਰਗ ਨੂੰ ਬਣਾਇਆ ਸੀ ਤਾਂ ਇਸ ਦੇ ਉੱਪਰ 92 ਲੱਖ ਦੀ ਲਾਗਤ ਆਈ ਸੀ | ਜਦੋਂ ਇਹ ਸੜਕ ਬਣਾਈ ਜਾ ਰਹੀ ਸੀ ਤਾਂ ਉਸ ਵੇਲੇ ਭਾਜਪਾ ਆਗੂ ਪ੍ਰਦੀਪ ਖੁੱਲਰ ਨੇ ਲਾਈਵ ਹੋ ਕੇ ਇਸ ਸੜਕ 'ਤੇ ਬਜਰੀ ਦੇ ਉੱਖੜੇ ਜਾਣ ਦੀ ਸ਼ਿਕਾਇਤ ਕੀਤੀ ਸੀ ਤਾਂ ਬਾਅਦ 'ਚ ਇਹ ਮਾਮਲਾ ਤੂਲ ਫੜ ਗਿਆ ਸੀ | 'ਆਪ' ਸਰਕਾਰ ਨੇ ਇਸ ਮਾਮਲੇ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਸੀ ਤਾਂ ਇਸ ਮਾਮਲੇ ਵਿਚ ਸਥਾਨਕ ਸਰਕਾਰਾਂ ਦੇ ਸੀ. ਵੀ. ਓ. ਦਫ਼ਤਰ ਨੂੰ ਮੌਕੇ 'ਤੇ ਜਾ ਕੇ ਇਸ ਦੀ ਜਾਂਚ ਕਰਨ ਲਈ ਕਿਹਾ ਸੀ | ਸੀ. ਵੀ. ਓ. ਤੇ ਨਿਗਮ ਅਫ਼ਸਰਾਂ ਦੀ ਟੀਮ ਨੇ ਇਸ ਸੜਕ ਦੇ ਉਨ੍ਹਾਂ ਹਿੱਸਿਆਂ ਦਾ ਮੌਕਾ ਦੇਖਿਆ ਸੀ ਜਿਸ ਦੀ ਬਣਦੇ ਸਾਰ ਹੀ ਲੁੱਕ ਬੱਜਰੀ ਉਖੜਨ ਲੱਗ ਪਈ ਸੀ | ਚਾਹੇ ਸੀ. ਵੀ. ਓ. ਦੀ ਟੀਮ ਨੇ ਇਸ ਸੜਕ ਦੇ ਨਮੂਨੇ ਲਏ ਸਨ ਤਾਂ ਬਾਅਦ ਵਿਚ ਇਸ ਮਾਮਲੇ 'ਤੇ ਕਾਰਵਾਈ ਨਹੀਂ ਹੋਈ ਸੀ | ਦੱਸਿਆ ਜਾਂਦਾ ਹੈ ਕਿ ਦੋ ਮਹੀਨੇ ਬਾਅਦ ਹੁਣ ਇਸ ਸੜਕ ਵਿਚੋਂ ਕਈ ਥਾਵਾਂ ਤੋਂ ਲੁੱਕ ਬਜਰੀ ਉੱਖੜਨ ਲੱਗ ਪਈ ਹੈ | ਕਈ ਲੋਕਾਂ ਦਾ ਕਹਿਣਾ ਸੀ ਕਿ ਚਾਹੇ ਕੋਈ ਵੀ ਸਰਕਾਰ ਆਵੇ ਪਰ ਸੜਕਾਂ ਦੀ ਗੁਣਵੱਤਾ ਵਿਚ ਕੋਈ ਸੁਧਾਰ ਨਹੀਂ ਹੋਇਆ ਹੈ | ਪਹਿਲਾਂ ਤਾਂ ਸੜਕਾਂ ਦੀ ਉਮਰ ਕਈ ਸਾਲ ਹੁੰਦੀ ਸੀ ਪਰ ਹੁਣ ਇਨ੍ਹਾਂ ਕਈ ਸੜਕਾਂ ਦੀ ਉਮਰ ਤਾਂ ਕੁੱਝ ਮਹੀਨੇ ਹੀ ਨਹੀਂ ਰਹੀ ਹੈ ਤੇ ਇਨ੍ਹਾਂ ਤੋਂ ਲੁੱਕ ਬਜਰੀ ਅਲੱਗ ਹੋ ਕੇ ਉੱਖੜ ਰਹੀਆਂ ਹਨ | 92 ਲੱਖ ਰੁਪਏ ਨਾਲ ਬਣੀ ਇਸ ਸੜਕ ਦੀ ਹੁਣ ਹਾਲਤ ਕਈ ਥਾਵਾਂ ਤੋਂ ਖ਼ਰਾਬ ਹੋ ਰਹੀ ਹੈ ਤੇ ਕਈ ਲੋਕ ਇਸ ਘਟੀਆ ਸੜਕ ਦੀ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ ਕਿ ਜੇਕਰ ਇਹ ਸੜਕਾਂ ਜ਼ਿਆਦਾ ਸਮਾਂ ਨਹੀਂ ਚੱਲਣੀਆਂ ਹਨ ਤਾਂ ਫਿਰ ਐਨੀਆਂ ਜ਼ਿਆਦਾ ਰਕਮਾਂ ਖ਼ਰਚਣ ਦਾ ਕਿ ਫ਼ਾਇਦਾ ਹੈ | ਲੋਕਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀਆਂ ਘਟੀਆ ਬਣ ਰਹੀਆਂ ਸੜਕਾਂ ਦੀ ਜਾਂਚ ਕਰਵਾ ਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ |
ਪਿਛਲੀ ਖ਼ਬਰ ਬਰਲਟਨ ਪਾਰਕ 'ਚ ਲਗਾਏ ਗਏ ਕਾਰਨੀਵਲ ਨੂੰ ਲੈ ਕੇ ਰੇੜਕਾ ਜਾਰੀ ਅਗਲੀ ਖ਼ਬਰ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਹਿਤ ਏ.ਟੀ.ਓ. ਵਲੋਂ ਸਕੂਲ ਪ੍ਰਬੰਧਕਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।