ਜਲੰਧਰ, 20 ਜੁਲਾਈ (ਸ਼ੈਲੀ)- ਜਲੰਧਰ ਦੇ ਆਬਾਦਾਪੁਰਾ 'ਚ ਇਕ ਵਿਅਕਤੀ ਨੇ ਭੇਦ ਭਰੇ ਹਾਲਾਤ ਵਿਚ ਆਪਣੇ ਹੀ ਘਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ | ਮਿ੍ਤਕ ਦੀ ਪਹਿਚਣ ਸ਼ਿਵ ਕੁਮਾਰ (ਕਰੀਬ 45) ਪੁੱਤਰ ਦਰਸ਼ਨ ਲਾਲ ਨਿਵਾਸੀ ਆਬਾਦ ਪੁਰਾ ਦੇ ਰੂਪ ਵਜੋਂ ਹੋਈ ਹੈ | ਸੂਚਨਾ ਮਿਲਦੇ ਹੀ ਥਾਣਾ 6 ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਰਖਵਾਇਆ | ਜਾਣਕਾਰੀ ਦਿੰਦੇ ਹੋਏ ਥਾਆ 6 ਦੇ ਮੁਖੀ ਅਜੈਬ ਸਿੰਘ ਨੇ ਦੱਸਿਆ ਕਿ ਸ਼ਿਵ ਕੁਮਾਰ ਬਾਅਦ ਦੁਪਹਿਰ ਆਪਣੀ ਧੀ ਜੋ ਕਿ ਹੁਸ਼ਿਆਰਪੁਰ ਵਿਖੇ ਵਿਆਹੀ ਹੈ, ਦੇ ਘਰੋਂ ਵਾਪਿਸ ਆਇਆ ਸੀ ਤੇ ਸ਼ਾਮ ਸਮੇਂ ਆਪਣੇ ਕਮਰੇ ਵਿਚ ਜਾ ਕੇ ਖ਼ੁਦਕੁਸ਼ੀ ਕਰ ਲਈ ਜਿਸ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਖਿਆ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਮਿ੍ਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕੀਤੀ ਗਈ ਹੈ |