20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਨੈਸ਼ਨਲ ਹਾਈਵੇ 'ਤੇ ਪੈਂਦੇ ਗਿੱਦੜਪਿੰਡੀ ਪੁਲ 'ਤੇ ਧਰਨਾ ਦੇਣ ਵਾਲੇ 15 ਡਰਾਇਵਰਾਂ ਸਮੇਤ ਸੈਂਕੜੇ ਅਣਪਛਾਤਿਆਂ 'ਤੇ ਪਰਚਾ ਦਰਜ

ਅਜੀਤ ਡੈਸਕ 21-07-2025
ਲੋਹੀਆਂ ਖਾਸ, 20 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਬੀਤੇ ਕੱਲ੍ਹ ਯੂਨਾਈਟਡ ਟਰੇਡ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਲੋਹੀਆਂ ਬਲਾਕ ਦੇ ਪਿੰਡ ਗਿੱਦੜ ਪਿੰਡੀ ਨੇੜੇ ਪੈਂਦੇ ਸਤਲੁਜ ਦਰਿਆ ਦੇ ਪੁਲ 'ਤੇ ਸਮੂਹ ਡਰਾਈਵਰਾਂ ਵੱਲੋਂ ਦਿੱਤਾ ਗਿਆ 3 ਘੰਟੇ ਦਾ ਧਰਨਾ ਉਨ੍ਹਾਂ ਨੂੰ ਉਸ ਵੇਲੇ ਮਹਿੰਗਾ ਪੈਂਦਾ ਨਜ਼ਰ ਆਇਆ ਜਦੋਂ ਥਾਣਾ ਲੋਹੀਆਂ ਵਿਖੇ ਪੁਲਿਸ ਵੱਲੋਂ 15 ਵਿਅਕਤੀਆਂ 'ਤੇ ਸਮੇਤ ਨਾਮ ਅਤੇ ਸੈਂਕੜੇ ਅਣਪਛਾਤੇ ਵਿਅਕਤੀਆਂ ਦੇ ਨਾਮ 'ਤੇ ਪਰਚਾ ਦਰਜ ਕੀਤਾ ਗਿਆ ਹੈ | ਲੋਹੀਆਂ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨੈਸ਼ਨਲ ਹਾਈਵੇ 'ਤੇ ਪੈਂਦੇ ਇਸ ਪੁੱਲ 'ਤੇ ਕਰੀਬ 3 ਘੰਟੇ ਲੱਗੇ ਪੁਲਿਸ ਵਿਰੁੱਧ ਧਰਨੇ ਦਾ ਉੱਚ ਪੁਲਿਸ ਅਧਿਕਾਰੀਆਂ ਨੇ ਸਖਤ ਨੋਟਿਸ ਲਿਆ ਤੇ ਥਾਣਾ ਲੋਹੀਆਂ ਦੇ ਸਬ-ਇੰਸਪੈਕਟਰ ਲਾਭ ਸਿੰਘ ਨੂੰ ਧਰਨਾਕਾਰੀਆਂ ਵਿਰੁੱਧ 'ਨੈਸ਼ਨਲ ਹਾਈਵੇ ਐਕਟ' ਤਹਿਤ ਮਾਮਲਾ ਦਰਜ ਕਰਨ ਦੇ ਸਖਤ ਆਦੇਸ਼ ਦਿੱਤੇ ਗਏ, ਜਿਸ ਤੋਂ ਬਾਅਦ ਲੋਹੀਆਂ ਪੁਲਿਸ ਨੇ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਦੱਸੀ ਜਾਂਦੀ ਹੈ | ਇਥੇ ਦੱਸਣਯੋਗ ਹੈ ਕਿ ਪੁਲਿਸ ਵੱਲੋਂ ਕੱਲ੍ਹ 5 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਸੀ ਤੇ ਅੱਜ 10 ਹੋਰ ਵਿਅਕਤੀਆਂ ਦੇ ਨਾਮ ਨਾਮਜ਼ਦ ਕਰਕੇ ਵਾਧਾ ਦਰਜ ਕੀਤਾ ਗਿਆ ਹੈ, ਦੱਸਿਆ ਗਿਆ ਹੈ | ਜਾਣਕਾਰੀ ਅਨੁਸਾਰ ਬਾਕੀ ਸੈਂਕੜੇ ਧਰਨਾਕਾਰੀਆਂ ਦੀਆਂ ਫੋਟੋ ਤੇ ਵੀਡੀਓਜ਼ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਅਣਪਛਾਤਿਆਂ ਦੀ ਪਹਿਚਾਣ ਕੀਤੀ ਜਾ ਸਕੇ | ਪ੍ਰਾਪਤ ਜਾਣਕਾਰੀ ਮੁਤਾਬਕ 17 ਤੋਂ ਵੱਧ ਵਾਹਨਾਂ (ਫੋਰ ਵ੍ਹੀਲਰਾਂ) ਨੂੰ ਵੀ ਇਸ ਮਾਮਲੇ 'ਚ ਸ਼ਾਮਿਲ ਕੀਤਾ ਗਿਆ ਹੈ ਅਤੇ ਹੋਰਾਂ ਦੀ ਸ਼ਨਾਖਤ ਜਾਰੀ ਹੈ |
ਪਿਛਲੀ ਖ਼ਬਰ ਭੇਦਭਰੇ ਹਾਲਾਤ 'ਚ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਅਗਲੀ ਖ਼ਬਰ ਲੁੁਟੇਰਿਆਂ ਨੂੰ ਫੜਣ ਲਈ ਕਾਰਵਾਈ ਜਾਰੀ-ਜਾਂਚ ਅਧਿਕਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।