28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਢਾਬੇ ਤੋਂ ਇਨਵਰਟਰ, ਬੈਟਰੀ ਤੇ ਸਿਲੰਡਰ ਚੋਰੀ

ਅਜੀਤ ਡੈਸਕ 18-07-2025
ਅੱਪਰਾ, 17 ਜੁਲਾਈ (ਦਲਵਿੰਦਰ ਸਿੰਘ ਅੱਪਰਾ)- ਬੀਤੀ ਰਾਤ ਅਣਪਛਾਤੇ ਚੋਰਾਂ ਨੇ ਅੱਪਰਾ ਬਾਈਪਾਸ ਸੜਕ 'ਤੇ ਸਥਿਤ ਮੁੰਨਾ ਮੱਛੀ ਵਾਲਾ ਢਾਬ 'ਤੇ ਸ਼ਟਰਾਂ ਦੇ ਜਿੰਦਰੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ | ਸਥਾਨਕ ਬੰਗਾ ਅੱਪਰਾ ਬਾਈਪਾਸ ਸਥਿਤ ਮੁੰਨਾ ਮੱਛੀ ਵਾਲਾ ਦੇ ਨਾਮ ਨਾਲ ਪ੍ਰਸਿੱਧ ਢਾਬੇ ਤੋਂ ਅਣਪਛਾਤੇ ਚੋਰਾਂ ਵਲੋਂ ਇਕ ਇਨਵਰਟਰ ਸਮੇਤ ਬੈਟਰੀ, ਦੋ ਗੈਸ ਸਿਲੰਡਰ ਭਰੇ ਹੋਏ ਤੇ ਦੋ ਖਾਲੀ ਸਿਲੰਡਰ ਚੋਰੀ ਕਰ ਲਏ ਗਏ | ਢਾਬੇ ਦੇ ਮਾਲਕ ਮੁੰਨਾ ਪੁੱਤਰ ਰਾਮ ਸ਼ਬੀਲੇ ਵਾਸੀ ਪਿੰਡ ਤਾਰਾ ਪੁਰਵਾ ਜ਼ਿਲ੍ਹਾ ਗੌਂਡਾ ਉੱਤਰ ਪ੍ਰਦੇਸ਼ ਹਾਲ ਵਾਸੀ ਅੱਪਰਾ ਨੇ ਦੱਸਿਆ ਕਿ ਉਹ ਪਿਛਲੇ ਕਰੀਬ 12 ਸਾਲ ਤੋਂ ਅੱਪਰਾ 'ਚ ਉਕਤ ਢਾਬਾ ਚਲਾ ਰਿਹਾ ਹੈ ਤੇ ਬਾਈਪਾਸ ਸਥਿਤ ਇਸ ਦੁਕਾਨ 'ਚ ਵੀ ਪਿਛਲੇ ਕਰੀਬ ਅੱਠ ਸਾਲ ਤੋਂ ਆਪਣਾ ਕੰਮ ਕਰ ਰਿਹਾ ਹੈ | ਬੀਤੀ ਰਾਤ ਉਹ ਕਰੀਬ ਗਿਆਰਾਂ ਵਜੇ ਆਪਣਾ ਕੰਮ ਨਿਪਟਾ ਕੇ ਘਰ ਗਿਆ ਸੀ | ਸਵੇਰੇ ਕਰੀਬ ਅੱਠ ਵਜੇ ਆ ਕੇ ਦੇਖਿਆ ਤਾਂ ਮੇਨ ਦੁਕਾਨ ਦਾ ਸੈਂਟਰ ਲੌਕ ਤੇ ਦੂਸਰੀ ਦੁਕਾਨ ਦੇ ਜਿੰਦਰੇ ਟੁੱਟੇ ਪਏ ਸਨ | ਜਦੋਂ ਸ਼ਟਰ ਚੁੱਕ ਕੇ ਦੇਖਿਆ ਤਾਂ ਇੱਕ ਇਨਵਰਟਰ ਬੈਟਰੀ ਸਮੇਤ ਤੇ ਚਾਰ ਗੈਸ ਸਿਲੰਡਰ ਚੋਰੀ ਹੋ ਚੁੱਕੇ ਸਨ | ਮੁੰਨਾ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਪੁਲਿਸ ਚੌਕੀ ਅੱਪਰਾ ਵਿਖੇ ਦੇ ਦਿੱਤੀ ਗਈ ਹੈ |
ਪਿਛਲੀ ਖ਼ਬਰ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਖੋਹਿਆ ਮੋਬਾਈਲ ਤੇ ਨਕਦੀ ਅਗਲੀ ਖ਼ਬਰ ਸ਼ਾਹਕੋਟ ਦੇ 13 ਵਾਰਡਾਂ 'ਚ ਭਲਕੇ ਲੱਗਣਗੇ 'ਯੁੱਧ ਨਸ਼ਿਆਂ ਵਿਰੁੱਧ' ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।