28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸ਼ਾਹਕੋਟ ਦੇ 13 ਵਾਰਡਾਂ 'ਚ ਭਲਕੇ ਲੱਗਣਗੇ 'ਯੁੱਧ ਨਸ਼ਿਆਂ ਵਿਰੁੱਧ' ਕੈਂਪ

ਅਜੀਤ ਡੈਸਕ 18-07-2025
ਸ਼ਾਹਕੋਟ, 17 ਜੁਲਾਈ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਗਰ ਪੰਚਾਇਤ ਸ਼ਾਹਕੋਟ ਦੇ 13 ਵਾਰਡਾਂ ਵਿਚ 19 ਜੁਲਾਈ ਨੂੰ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ | ਜਾਣਕਾਰੀ ਦਿੰਦਿਆਂ ਈ.ਓ ਸ਼ਾਹਕੋਟ ਸੁਨੀਲ ਕੁਮਾਰ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਸਵੇਰੇ 9 ਵਜੇ ਸ਼ਾਹਕੋਟ ਦੇ ਵਾਰਡ ਨੰਬਰ 1,2,3 ਦਾ ਕੈਂਪ ਮੰਦਰ ਗਾਂਧੀ ਚੌਂਕ, ਸਵੇਰੇ 10 ਵਜੇ ਵਾਰਡ ਨੰਬਰ 4,5,6 ਦਾ ਕੈਂਪ ਰਾਮਗੜ੍ਹੀਆ ਪਬਲਿਕ ਸਕੂਲ, ਸ਼ਾਮ 4:30 ਵਜੇ ਵਾਰਡ ਨੰਬਰ 7,8,9 ਦਾ ਕੈਂਪ ਨਿੰਮਾ ਵਾਲਾ ਸਕੂਲ ਤੇ ਸ਼ਾਮ 5:30 ਵਜੇ 10,11,12 ਤੇ 13 ਦਾ ਕੈਂਪ ਦਫ਼ਤਰ ਨਗਰ ਪੰਚਾਇਤ ਸ਼ਾਹਕੋਟ ਵਿਖੇ ਲੱਗੇਗਾ | ਇਨ੍ਹਾਂ ਕੈਂਪਾਂ ਵਿਚ ਪ੍ਰਸ਼ਾਸਨਿਕ ਅਧਿਕਾਰੀ ਤੇ ਮੁਲਾਜ਼ਮ ਵੀ ਪਹੁੰਚਣਗੇ |
ਪਿਛਲੀ ਖ਼ਬਰ ਢਾਬੇ ਤੋਂ ਇਨਵਰਟਰ, ਬੈਟਰੀ ਤੇ ਸਿਲੰਡਰ ਚੋਰੀ ਅਗਲੀ ਖ਼ਬਰ ਸਿਵਲ ਸਰਜਨ ਡਾ. ਗੁਰਮੀਤ ਲਾਲ ਵਲੋਂ ਐਸ.ਡੀ.ਐਚ. ਨਕੋਦਰ 'ਚ ਵਿਸ਼ੇਸ਼ ਪਰਿਵਾਰ ਨਿਯੋਜਨ ਕੈਂਪ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।