29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ ਗਰੁੱਪ) ਦੀ ਪਿੰਡ ਕੋਟਲੀ ਗਾਜਰਾਂ ਵਿਖੇ ਮੀਟਿੰਗ

ਅਜੀਤ ਡੈਸਕ 18-07-2025
ਮਲਸੀਆਂ, 17 ਜੁਲਾਈ (ਸੁਖਦੀਪ ਸਿੰਘ)- ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ ਗਰੁੱਪ) ਦੀ ਮੀਟਿੰਗ ਗੁਰਦੁਆਰਾ ਸਾਹਿਬ ਪਿੰਡ ਕੋਟਲੀ ਗਾਜਰਾਂ (ਸ਼ਾਹਕੋਟ) ਵਿਖੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ, ਵੱਖ-ਵੱਖ ਪਿੰਡਾਂ ਦੀਆਂ ਇਕਾਈਆਂ ਦੇ ਪ੍ਰਧਾਨ ਤੇ ਸੂਬਾ ਕਮੇਟੀ ਦੇ ਸੀਨੀਅਰ ਆਗੂਆਂ ਨੇ ਹਿੱਸਾ ਲਿਆ | ਇਸ ਮੌਕੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਪਿੰਡ ਕੋਟਲੀ ਗਾਜਰਾਂ ਦੀਆਂ ਹਾਈਵੇ ਨਾਲ ਜੁੜਦੀਆਂ ਸੜਕਾਂ, ਜੋ ਹਾਈਵੇ ਦੇ ਕਰਮਚਾਰੀਆਂ ਨੇ ਤੋੜੀਆਂ ਸਨ, ਨੂੰ ਪਿਛਲੇ 3 ਸਾਲਾਂ ਤੋਂ ਠੀਕ ਕਰਨ ਲਈ ਦਰਖ਼ਾਸਤਾਂ ਦੇਣ ਦੇ ਬਾਵਜੂਦ ਕੋਈ ਅਮਲ ਨਹੀਂ ਕੀਤਾ ਗਿਆ | ਪਿੰਡ ਕੋਟਲੀ ਗਾਜਰਾਂ ਤੋਂ ਰੇਲਵੇ ਪੁੱਲ ਤੱਕ ਜਾਂਦੀ ਸੜਕ 3 ਸਾਲ ਪਹਿਲਾਂ ਬਰਸਾਤ ਦੇ ਦਿਨਾਂ 'ਚ ਪਾਣੀ ਦੇ ਵਹਾਅ ਨਾਲ ਰੁੜ ਗਈ ਸੀ, ਨੂੰ ਬਾਰ-ਬਾਰ ਠੀਕ ਕਰਨ ਸੰਬੰਧੀ ਐਸ.ਡੀ.ਐੱਮ. ਦਫ਼ਤਰ ਵਿਖੇ ਦਰਖ਼ਾਸਤਾਂ ਦੇਣ ਦੇ ਬਾਵਜੂਦ ਠੀਕ ਨਹੀਂ ਕੀਤੀ ਗਈ | 2019 ਤੇ 2023 'ਚ ਸਤਲੁਜ ਦਰਿਆ ਦਾ ਬੰਨ੍ਹ ਟੁੱਟਣ ਕਾਰਨ ਆਏ ਹੜ੍ਹ ਦੇ ਪਾਣੀ ਨਾਲ ਟੁੱਟੀਆਂ ਸੜਕਾਂ ਨੂੰ ਅਜੇ ਤੱਕ ਵੀ ਬਣਾਇਆ ਨਹੀਂ ਗਿਆ | ਸਾਰੇ ਮੁੱਦਿਆਂ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਉਪਰੰਤ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਨੇ ਐਲਾਨ ਕੀਤਾ ਕਿ ਜਲਦ ਹੀ ਸੰਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਸੂਬਾ ਆਗੂ ਸੁੱਚਾ ਸਿੰਘ, ਸਾਹਿਬ ਸਿੰਘ ਸਭਰਾ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਅਲੀਵਾਲ, ਗੁਰਵਿੰਦਰ ਸਿੰਘ ਬਾਦਸ਼ਾਹਪੁਰ, ਰਣਚੇਤ ਸਿੰਘ ਬਲਾਕ ਪ੍ਰਧਾਨ, ਤੀਰਥ ਸਿੰਘ ਪ੍ਰਧਾਨ ਲੋਹੀਆਂ, ਗੁਰਚੇਤ ਸਿੰਘ ਗਿੱਦੜਪਿੰਡੀ, ਤਰਸੇਮ ਸਿੰਘ ਜੱਬੋਵਾਲ, ਗੁਰਮੇਜ ਸਿੰਘ ਮਲਸੀਆਂ, ਸੁਖਵਿੰਦਰ ਸਿੰਘ, ਸ਼ੇਰ ਸਿੰਘ, ਤੀਰਥ ਪਾਲ ਸਿੰਘ, ਦਲਬੀਰ ਸਿੰਘ, ਬਲਦੇਵ ਸਿੰਘ, ਅਵਤਾਰ ਸਿੰਘ, ਸ਼ਰਨਜੀਤ ਸਿੰਘ, ਮਨਜੀਤ ਸਿੰਘ, ਤਜਿੰਦਰ ਸਿੰਘ, ਇਕਬਾਲ ਸਿੰਘ, ਗੁਰਦੀਪ ਸਿੰਘ, ਸਰਬਜੀਤ ਸਿੰਘ, ਕਰਨੈਲ ਸਿੰਘ, ਮਨਜਿੰਦਰ ਸਿੰਘ, ਨਿਰਮਲ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਸਿਵਲ ਸਰਜਨ ਡਾ. ਗੁਰਮੀਤ ਲਾਲ ਵਲੋਂ ਐਸ.ਡੀ.ਐਚ. ਨਕੋਦਰ 'ਚ ਵਿਸ਼ੇਸ਼ ਪਰਿਵਾਰ ਨਿਯੋਜਨ ਕੈਂਪ ਦਾ ਜਾਇਜ਼ਾ ਅਗਲੀ ਖ਼ਬਰ ਬਲਾਕ ਆਦਮਪੁਰ ਦੀ ਪੰਚਾਇਤੀ ਉਪ ਚੋਣ ਲਈ ਪੰਜ ਉਮੀਦਵਾਰਾਂ ਨੇ ਕਾਗਜ਼ ਭਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।