29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਬਲਾਕ ਆਦਮਪੁਰ ਦੀ ਪੰਚਾਇਤੀ ਉਪ ਚੋਣ ਲਈ ਪੰਜ ਉਮੀਦਵਾਰਾਂ ਨੇ ਕਾਗਜ਼ ਭਰੇ

ਅਜੀਤ ਡੈਸਕ 18-07-2025
ਆਦਮਪੁਰ, 17 ਜੁਲਾਈ (ਰਮਨ ਦਵੇਸਰ)- ਬਲਾਕ ਆਦਮਪੁਰ ਦੇ ਪਿੰਡਾਂ ਕੂਪਰ, ਖਿਆਲਾ, ਦੂਹੜੇ ਤੇ ਸਲਾਲਾ ਵਿੱਚ ਪੰਚਾਇਤੀ ਉਪ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਰਿਟਰਨਿੰਗ ਅਫਸਰ ਰਾਮ ਜੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਚਾਰ ਪਿੰਡਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਅੱਜ ਆਖਰੀ ਤਰੀਕ ਸੀ | ਉਨ੍ਹਾਂ ਨੇ ਦੱਸਿਆ ਕਿ ਪਿੰਡ ਕੂਪਰ ਤੋਂ ਇੱਕ ਉਮੀਦਵਾਰ ਨੇ ਕਾਗਜ਼ ਭਰੇ ਹਨ ਤੇ ਪਿੰਡ ਖਿਆਲਾ ਤੋਂ ਵੀ ਇੱਕ ਉਮੀਦਵਾਰ ਨੇ ਕਾਗਜ਼ ਭਰੇ ਹਨ ਜਦਕਿ ਪਿੰਡ ਦੂਹੜੇ ਤੋਂ ਦੋ ਉਮੀਦਵਾਰਾਂ ਨੇ ਕਾਗਜ਼ ਭਰੇ ਤੇ ਪਿੰਡ ਸਲਾਲਾ ਤੋਂ ਵੀ ਇੱਕ ਉਮੀਦਵਾਰ ਨੇ ਕਾਗਜ਼ ਭਰੇ ਹਨ | ਰਿਟਰਨਿੰਗ ਅਫਸਰ ਰਾਮ ਜੀਤ ਨੇ ਦੱਸਿਆ ਕਿ ਕੱਲ੍ਹ ਕਾਗਜ਼ਾਂ ਦੀ ਪੜ੍ਹਤਾਲ ਹੋਵੇਗੀ ਤੇ 19 ਜੁਲਾਈ ਨੂੰ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕਦੇ ਹਨ |
ਪਿਛਲੀ ਖ਼ਬਰ ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ ਗਰੁੱਪ) ਦੀ ਪਿੰਡ ਕੋਟਲੀ ਗਾਜਰਾਂ ਵਿਖੇ ਮੀਟਿੰਗ ਅਗਲੀ ਖ਼ਬਰ ਸ਼ਾਹਕੋਟ ਦੇ ਸਬਜ਼ੀ ਮੰਡੀ ਬਾਜ਼ਾਰ ਤੇ ਸ਼ਮਸ਼ਾਨਘਾਟ ਰੋਡ 'ਤੇ ਸੀਵਰੇਜ ਬੰਦ ਹੋਣ ਕਾਰਨ ਅਕਸਰ ਖੜ੍ਹ ਜਾਂਦੈ ਗੰਦਾ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।