29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ ਜਥੇਦਾਰ ਵਡਾਲਾ ਨੂੰ ਸੌਂਪੀਆਂ 'ਕਾਪੀਆਂ'

ਅਜੀਤ ਡੈਸਕ 18-07-2025
ਜਲੰਧਰ, 17 ਜੁਲਾਈ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਗਠਿਤ ਕੀਤੀ ਗਈ 5-ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਭਰਤੀ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਤੇ ਇਸ ਸੰਬੰਧੀ ਹੁਣ ਤੱਕ ਮੁਕੰਮਲ ਹੋ ਚੁੱਕੀਆਂ ਕਾਪੀਆਂ ਅੱਜ ਇੱਥੇ ਭਰਤੀ ਕਮੇਟੀ ਦੇ ਮੈਂਬਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸੌਂਪੀਆਂ ਗਈਆਂ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸ. ਸੁਰਜੀਤ ਸਿੰਘ ਚੀਮਾ ਦੀ ਰਿਹਾਇਸ਼ ਵਿਖੇ ਹੋਈ ਇਕ ਮੀਟਿੰਗ 'ਚ ਉਚੇਚੇ ਤੌਰ 'ਤੇ ਪੁੱਜੇ ਜਥੇਦਾਰ ਵਡਾਲਾ ਨੇ ਕਿਹਾ ਕਿ ਭਰਤੀ ਮੁਹਿੰਮ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਸਮਾਜ ਦੇ ਹਰ ਵਰਗ ਦੇ ਲੋਕ ਪਾਰਟੀ ਨਾਲ ਜੁੜ ਰਹੇ ਹਨ | ਉਨ੍ਹਾਂ ਕਿਹਾ ਕਿ ਜਲਦ ਹੀ ਭਰਤੀ ਮੁਕੰਮਲ ਕਰਕੇ ਪੰਥ ਪ੍ਰਵਾਨਿਤ ਲੀਡਰਸ਼ਿਪ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਜਥੇਦਾਰ ਵਡਾਲਾ ਨੇ ਦੱਸਿਆ ਕਿ ਭਰਤੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਮੁਤਾਬਿਕ ਪਹਿਲਾਂ ਡੈਲੀਗੇਟ ਬਣਾਏ ਜਾਣਗੇ ਤਾਂ ਕਿ ਲੋਕਤੰਤਰੀ ਤਰੀਕੇ ਨਾਲ ਸਰਕਲ ਪ੍ਰਧਾਨ, ਸ਼ਹਿਰੀ ਪ੍ਰਧਾਨ ਅਤੇ ਅਕਾਲੀ ਦਲ ਦੇ ਪ੍ਰਧਾਨ ਚੋਣ ਕੀਤੀ ਜਾ ਸਕੇ | ਇਸ ਮੌਕੇ ਉਨ੍ਹਾਂ ਵਾਰਡ ਪੱਧਰ 'ਤੇ ਮੀਟਿੰਗਾਂ ਕਰਵਾਉਣ ਲਈ ਵੱਖ-ਵੱਖ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ | ਇਸ ਮੌਕੇ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਕਿਸ਼ਨਪੁਰਾ, ਬੀਬੀ ਹਰਜੀਤ ਕੌਰ ਤਲਵੰਡੀ, ਮਹਿੰਦਰ ਸਿੰਘ ਬਿਨਾਕਾ, ਜਰਨੈਲ ਸਿੰਘ ਗੜ੍ਹਦੀਵਾਲ, ਜਸਵਿੰਦਰ ਸਿੰਘ ਡੌਲਫਿਨ, ਕੁਲਤਾਰ ਸਿੰਘ ਕੰਡਾ, ਕੁਲਵਿੰਦਰ ਸਿੰਘ ਚੀਮਾ, ਜਸਵਿੰਦਰ ਸਿੰਘ ਜੱਸੀ, ਹਰਪਾਲ ਸਿੰਘ ਗੁਰੂ ਅਮਰਦਾਸ ਨਗਰ, ਗੁਰਇਕਬਾਲ ਸਿੰਘ, ਮਹੇਸ਼ਇੰਦਰ ਸਿੰਘ ਧਾਮੀ, ਬਲਵਿੰਦਰ ਸਿੰਘ ਜਬਲ, ਬਚਨ ਸਿੰਘ ਕਾਦੀਆਂ, ਹਰਮਨ ਸਿੰਘ ਚੀਮਾ ਅਤੇ ਰਾਜਵੀਰ ਸਿੰਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਢੀਂਡਸਾ ਨੂੰ ਪ੍ਰਧਾਨ ਬਣਾਉਣ ਕਾਰਨ ਵਰਕਰ ਨਿਰਾਸ਼, ਅਸਤੀਫ਼ੇ ਦੇਣ ਦਾ ਕੀਤਾ ਐਲਾਨ <br/> ਅਗਲੀ ਖ਼ਬਰ ਵਿਦੇਸ਼ ਗਏ ਕਾਰੋਬਾਰੀ ਦੇ ਤਾਲਾਬੰਦ ਘਰ ਨੂੰ ਨਿਸ਼ਾਨਾ ਬਣਾ ਕੇ 2 ਲੱਖ ਦੀ ਨਕਦੀ ਤੇ ਹੋਰ ਸਾਮਾਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।